ਸੜਕੀ ਟੋਏ ਕਾਰਨ ਵਾਪਰਿਆ ਹਾਦਸਾ, ਆਪਣੇ ਹੀ ਟਰੈਕਟਰ ਹੇਠਾਂ ਆਇਆ ਮਜ਼ਦੂਰ

Tuesday, Dec 03, 2019 - 11:12 PM (IST)

ਸੜਕੀ ਟੋਏ ਕਾਰਨ ਵਾਪਰਿਆ ਹਾਦਸਾ, ਆਪਣੇ ਹੀ ਟਰੈਕਟਰ ਹੇਠਾਂ ਆਇਆ ਮਜ਼ਦੂਰ

ਬਠਿੰਡਾ,(ਵਰਮਾ): ਸੜਕਾਂ 'ਤੇ ਕਈ ਥਾਈਂ ਬਣੇ ਟੋਏ ਜਾਨਲੇਵਾ ਸਾਬਤ ਹੁੰਦੇ ਹਨ, ਜਿਸ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਇਸੇ ਤਰ੍ਹਾਂ ਦਾ ਹੀ ਮਾਮਲਾ ਬਠਿੰਡਾ 'ਚ ਸਾਹਮਣੇ ਆਇਆ ਜਿਥੇ ਸੜਕ 'ਤੇ ਬਣੇ ਇਕ ਟੋਏ ਕਾਰਨ ਵਾਪਰੇ ਹਾਦਸੇ 'ਚ ਇਕ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਕੋਟਸ਼ਮੀਰ 'ਚ ਮਜ਼ਦੂਰ ਮੰਗੂ ਸਿੰਘ ਆਪਣੇ ਟਰੈਕਟਰ 'ਤੇ ਦਿਹਾੜੀ ਕਰਨ ਜਾ ਰਿਹਾ ਸੀ, ਰਸਤੇ 'ਚ ਸੜਕ 'ਤੇ ਬਣੇ ਇਕ ਟੋਏ ਕਾਰਨ ਟਰੈਕਟਰ ਦਾ ਸੰਤੁਲਨ ਅਚਾਨਕ ਵਿਗੜ ਗਿਆ, ਜਿਸ ਕਾਰਨ ਟਰੈਕਟਰ 'ਤੇ ਬੈਠਾ ਮੰਗੂ ਸਿੰਘ ਸੜਕ 'ਤੇ ਡਿੱਗ ਪਿਆ ਤੇ ਟਰੈਕਟਰ ਦਾ ਟਾਇਰ ਉਸ ਉਪਰੋਂ ਲੰਘ ਗਿਆ। ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੋਟਸ਼ਮੀਰ ਪੁਲਸ ਚੌਕੀ ਮੁਖੀ ਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ 'ਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਗਈ ਹੈ।


author

Bharat Thapa

Content Editor

Related News