ਸ਼ੋਅ ਰੂਮ ਦੀ ਮੰਜ਼ਿਲ ''ਤੇ ਬਿਨਾਂ ਸੇਫਟੀ ਪੇਂਟ ਕਰਦੇ ਮਜ਼ਦੂਰ ਦੀ ਡਿੱਗਣ ਨਾਲ ਹੋਈ ਮੌਤ

Monday, Jun 01, 2020 - 09:09 PM (IST)

ਸ਼ੋਅ ਰੂਮ ਦੀ ਮੰਜ਼ਿਲ ''ਤੇ ਬਿਨਾਂ ਸੇਫਟੀ ਪੇਂਟ ਕਰਦੇ ਮਜ਼ਦੂਰ ਦੀ ਡਿੱਗਣ ਨਾਲ ਹੋਈ ਮੌਤ

ਜ਼ੀਰਕਪੁਰ,(ਮੇਸ਼ੀ) : ਜ਼ੀਰਕਪੁਰ ਦੇ ਬਲਟਾਨਾ ਵਿਖੇ ਇਕ ਸ਼ੋਅਰੂਮ 'ਤੇ ਪੇਂਟ ਕਰਦੇ ਮਜ਼ਦੂਰ ਦੀ ਪਹਿਲੀ ਮੰਜ਼ਿਲ ਤੋਂ ਡਿੱਗਣ ਕਰਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਮੁਤਾਬਕ ਬਲਟਾਨਾ ਦੇ ਇਕ ਕੱਪੜੇ ਦੇ ਸ਼ੋਅ ਰੂਮ ਵਿਚ ਮਿਨਾਲ ਨਾਮਕ ਇਕ 60 ਸਾਲਾ ਵਿਅਕਤੀ ਪੇਂਟ ਦਾ ਕੰਮ ਕਰ ਰਿਹਾ ਸੀ ਅਤੇ ਇਸ ਦੌਰਾਨ ਪਹਿਲੀ ਮੰਜ਼ਿਲ ਉੱਤੇ ਬੰਨ੍ਹੀ ਪੌੜੀ ਤੋਂ ਉਸ ਦਾ ਪੈਰ ਤਿਲਕਣ ਕਾਰਨ ਹੇਠਾਂ ਡਿੱਗਣ 'ਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ । ਇਸ ਤੋਂ ਬਾਅਦ ਉੱਥੇ ਕੰਮ ਕਰਦੇ ਲੋਕਾਂ ਨੇ ਜ਼ਖਮੀ ਨੂੰ ਚੁੱਕ ਕੇ ਨਾਗਰਿਕ ਹਸਪਤਾਲ ਸੈਕਟਰ-6 ਪੰਚਕੂਲਾ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਸ਼ੋਅ ਰੂਮ ਦੇ ਮਾਲਕ ਵਲੋਂ ਕੰਮ ਕਰਵਾਉਂਣ ਸਮੇਂ ਸੇਫਟੀ ਬੈਲਟ ਨਹੀਂ ਦਿੱਤੀ ਗਈ ਸੀ ਅਤੇ ਜਦਕਿ ਜ਼ਖਮੀ ਮਜ਼ਦੂਰ ਉਥੇ ਹੀ ਕੁੱਝ ਸਮੇਂ ਤਕ ਤੜਪਦਾ ਰਿਹਾ, ਜਿਸ ਨੂੰ ਹਸਪਤਾਲ ਲੈ ਕੇ ਜਾਣ ਵਿਚ ਕਿਸੇ ਗੱਡੀ ਦੀ ਕੋਈ ਮਦਦ ਨਹੀਂ ਕੀਤੀ ਅਤੇ ਨਾ ਹੀ ਜ਼ਖ਼ਮੀ ਨੂੰ ਬਚਾਉਣ ਲਈ ਕੋਈ ਭਰੋਸਾ ਦਿੱਤਾ । ਇਸ ਘਟਨਾ ਦੇ ਤੁਰੰਤ ਬਾਅਦ ਮਾਲਕ ਆਪਣੇ ਸ਼ੋਅ ਰੂਮ ਨੂੰ ਤਾਲਾ ਲਗਾਕੇ ਆਪਣੇ ਘਰ ਭੱਜ ਗਿਆ । ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਸ਼ੋਅ ਰੂਮ ਦੇ ਮਾਲਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ । ਬਲਟਾਨਾ ਪੁਲਸ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ।


author

Deepak Kumar

Content Editor

Related News