ਮੋਗਾ: ਮਹਿਲਾ ਟੀ-20 ਵਰਲਡ ਕੱਪ ਦੀ ਹਰਮਨਪ੍ਰੀਤ ਬਣੀ ਕਪਤਾਨ, ਘਰ 'ਚ ਖੁਸ਼ੀ ਦਾ ਮਾਹੌਲ
Monday, Jan 13, 2020 - 02:56 PM (IST)

ਮੋਗਾ (ਵਿਪਨ): ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਜਿਸਨੇ ਟੀ-20 ਵਰਲਡ ਕੱਪ 'ਚ ਭਾਰਤੀ ਮਹਿਲਾ ਟੀਮ ਦੀ ਕਪਤਾਨ ਬਣ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਹਰਮਨਪ੍ਰੀਤ ਨੇ ਮਹਿਲਾ ਕ੍ਰਿਕੇਟ 'ਚ ਆਪਣੀ ਧਾਕ ਜਮਾ ਕੇ ਕਈ ਤਮਗੇ ਜਿੱਤੇ ਤੇ ਟਰਾਫੀਆਂ 'ਤੇ ਕਬਜ਼ਾ ਕੀਤਾ ਹੈ ਤੇ ਹੁਣ ਇਸ ਜਾਬਾਜ਼ ਖਿਡਾਰੀ ਨੇ 15 ਮੈਂਬਰੀ ਕ੍ਰਿਕੇਟ ਟੀਮ ਦਾ ਕਪਤਾਨ ਬਣ ਕੇ ਇੱਕ ਮਿਸਾਲ ਕਾਇਮ ਕੀਤੀ ਹੈ।ਹਰਮਨਪ੍ਰੀਤ ਕੌਰ ਦੇ ਕਪਤਾਨ ਬਣਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ 'ਚ ਵੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।ਹਰਮਨ ਦੇ ਪਿਤਾ ਹਰਮੰਦਰ ਸਿੰਘ ਨੇ ਬੀ.ਸੀ.ਸੀ.ਆਈ. ਦਾ ਧੰਨਵਾਦ ਕੀਤਾ ਤੇ ਨਾਲ ਉਨ੍ਹਾਂ ਦੇ ਲੋਕਾਂ ਨੂੰ ਧੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਦਰਜਾ ਦੇਣ ਦਾ ਸੁਨੇਹਾ ਦਿੱਤਾ।
ਦੱਸਣਯੋਗ ਹੈ ਕਿ ਭਾਰਤ ਟੂਰਨਾਮੈਂਟ 'ਚ ਆਪਣਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨਾਲ 21ਫਰਵਰੀ ਨੂੰ ਸਿਡਨੀ 'ਚ ਖੇਡੇਗਾ।ਹਰਮਨਪ੍ਰੀਤ ਕੌਰ ਨੂੰ ਟੀ-20 ਵਰਲਡ ਕੱਪ ਦੀ 15 ਮੈਂਬਰੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਸ ਸਬੰਧ 'ਚ ਮੋਗਾ 'ਚ ਹਰਮਨਪ੍ਰੀਤ ਦੇ ਘਰ 'ਚ ਖੁਸ਼ੀ ਦਾ ਮਾਹੌਲ ਹੈ।