ਘਰੇਲੂ ਝਗੜੇ ਤੋਂ ਬਾਅਦ ਔਰਤ ਨੇ ਖੁਦ ਨੂੰ ਲਾਈ ਅੱਗ

06/01/2020 2:05:15 AM

ਲੁਧਿਆਣਾ, (ਜ.ਬ.)— 25 ਸਾਲਾ ਔਰਤ ਨੇ ਘਰੇਲੂ ਵਿਵਾਦ ਕਾਰਨ ਆਪਣੇ ਉੱਪਰ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ। ਇਸ ਦੌਰਾਨ ਉਹ ਬੁਰੀ ਤਰ੍ਹਾਂ ਝੁਲਸ ਗਈ। ਜਿਸ ਨੂੰ ਗੰਭੀਰ ਹਾਲਤ ਵਿਚ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਮਾਮਲਾ ਸਲੇਮ ਟਾਬਰੀ ਦੇ ਪੀਰੂਬੰਦਾ ਇਲਾਕੇ 'ਚ ਐਤਵਾਰ ਦਾ ਹੈ, ਜਿਥੇ ਕਬਾੜ ਕਾ ਕੰਮ ਕਰਨ ਵਾਲੇ ਸ਼ੰਕਰ ਦਾ ਆਪਣੀ ਪਤਨੀ ਅੰਮ੍ਰਿਤਾ ਨਾਲ ਅਕਸਰ ਵਿਵਾਦ ਹੁੰਦਾ ਸੀ। ਆਏ ਦਿਨ ਦੋਵਾਂ ਵਿਚਕਾਰ ਝਗੜਾ ਹੁੰਦਾ ਸੀ।
ਜਾਂਚ ਅਧਿਕਾਰੀ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਸ਼ਾਮ ਲਗਭਗ 7.30 ਵਜੇ ਅੰਮ੍ਰਿਤਾ ਕਿਸੇ ਗੱਲ ਤੋਂ ਆਪਣੇ ਪਤੀ ਅਤੇ ਸੱਸ ਲਕਸ਼ਮੀ ਤੋਂ ਨਰਾਜ਼ ਹੋ ਗਈ। ਕਿਹਾ-ਸੁਣੀ ਤੋਂ ਬਾਅਦ ਆਪਣੇ ਉੱਪਰ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ, ਜਿਸ 'ਤੇ ਗੰਭੀਰ ਝੁਲਸ ਗਈ। ਐਂਬੂਲੈਂਸ ਤੁਰੰਤ ਨਾ ਹੋਣ ਕਾਰਨ ਉਸ ਨੂੰ ਪੁਲਸ ਦੀ ਸਰਕਾਰੀ ਗੱਡੀ 'ਚ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਮਹਿਲਾ ਦੇ ਬਿਆਨ ਦੇ ਅਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਸਿਹਤ ਅਧਿਕਾਰੀ ਗੌਰਵ ਨੇ ਦੱਸਿਆ ਕਿ ਮਹਿਲਾ ਲਗਭਗ 80 ਫੀਸਦੀ ਝੁਲਸ ਗਈ ਹੈ। ਉਸ ਦੀ ਹਾਲਤ ਬੇਹੱਦ ਨਾਜ਼ੁਕ ਹੈ। ਚੰਡੀਗੜ੍ਹ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅੰਮ੍ਰਿਤਾ ਦੀ ਮਾਤਾ ਪੰਚਾਲੀ ਦਾ ਦੋਸ਼ ਹੈ ਕਿ ਸਹੁਰੇ ਦਾਜ ਨੂੰ ਲੈ ਕੇ ਉਸ ਦੀ ਬੇਟੀ ਨੂੰ ਸਰੀਰਕ ਅਤੇ ਮਾਨਸਿਕ ਰੂਪ ਵਿਚ ਤੰਗ ਪ੍ਰੇਸ਼ਾਨ ਕਰਦੇ ਸਨ। ਉਸ ਨੇ ਕਈ ਵਾਰ ਆਪਣੇ ਪਤੀ ਤੋਂ ਚੋਰੀ ਵਿਆਜ਼ 'ਤੇ ਪੈਸੇ ਲੈ ਕੇ ਸਹੁਰਿਆਂ ਨੂੰ ਦਿੱਤੇ। ਬਾਵਜੂਦ ਇਸ ਦੇ ਸਹੁਰੇ ਬਾਜ਼ ਨਹੀਂ ਆਏ। ਉਸ ਦੇ 2 ਬੱਚੇ ਹਨ।

ਸ਼ੰਕਰ ਨੇ ਬੁਝਾਈ ਅੱਗ
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸ਼ੰਕਰ ਤੇ ਉਸ ਦੀ ਪਤਨੀ ਅੰਮ੍ਰਿਤਾ 'ਚ ਹਰਰੋਜ਼ ਝਗੜਾ ਹੁੰਦਾ ਸੀ। ਸ਼ਾਮ ਨੂੰ ਵੀ ਸ਼ੰਕਰ ਦੇ ਘਰੋਂ ਉੱਚੀ-ਉੱਚੀ ਆਵਾਜ਼ਾਂ ਆ ਰਹੀਆਂ ਸਨ। ਕੁਝ ਦੇਰ ਬਾਅਦ ਗੁੱਸੇ 'ਚ ਆਇਆ ਸ਼ੰਕਰ ਬਾਹਰ ਨਿਕਲ ਗਿਆ ਅਤੇ ਅੰਮ੍ਰਿਤਾ ਨੇ ਅੱਗ ਲਗਾ ਲਈ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਸ਼ੰਕਰ ਘਰ ਦੀ ਛੱਤ ਤੋਂ ਅੰਦਰ ਗਿਆ ਤੇ ਉਸ ਨੇ ਅੱਗ ਬੁਝਾਈ।


KamalJeet Singh

Content Editor

Related News