''ਵਿਆਹ ਤੋਂ ਮੁੜਦੇ ਟੱਬਰ ''ਤੇ ਟੁੱਟਿਆ ਕਹਿਰ'', ਸੜਕ ਹਾਦਸੇ ''ਚ ਔਰਤ ਦੀ ਮੌਤ
Friday, Dec 05, 2025 - 07:44 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) : ਅਬੋਹਰ ਵਿਖੇ ਬੱਲੂਆਣਾ ਦੇ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਤੋਂ ਅਬੋਹਰ ਨਿਵਾਸੀ ਪਰਿਵਾਰ ਵਿਆਹ ਸਮਾਗਮ ਤੋਂ ਪਰਤ ਰਿਹਾ ਸੀ ਕਿ ਇੱਕ ਕੈਂਟਰ ਦੇ ਨਾਲ ਕਾਰ ਦੀ ਟੱਕਰ ਹੋ ਗਈ। ਕਾਰ ਦੇ ਵਿੱਚ ਸਵਾਰ ਪਰਿਵਾਰ ਦੀ ਮਹਿਲਾ ਦੀ ਜਾਨ ਚਲੀ ਗਈ ਹੈ। ਜਦਕਿ ਮਹਿਲਾ ਦਾ ਪਤੀ ਤੇ ਬੱਚੇ ਸੁਰੱਖਿਅਤ ਹਨ।

ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
