ਰੇਲ ਇੰਜਣ ਹੇਠ ਆਉਣ ਨਾਲ ਔਰਤ ਦੀ ਮੌਤ
Monday, Jun 06, 2022 - 12:25 AM (IST)

ਬਰੇਟਾ (ਬਾਂਸਲ) : ਇਕ ਔਰਤ ਦੀ ਰੇਲ ਇੰਜਣ ਹੇਠਾਂ ਆਉਣ ਨਾਲ ਮੌਤ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਬਰੇਟਾ ਰੇਲਵੇ ਚੌਕੀ ਦੇ ਇੰਚਾਰਜ ਨਿਰਮਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ 11 ਵਜੇ ਦੇ ਕਰੀਬ ਚੂੜਲ ਵਾਲੇ ਰੇਲਵੇ ਫਾਟਕ ਨਜ਼ਦੀਕ ਬਠਿੰਡਾ ਤੋਂ ਜਾਖਲ ਵੱਲ ਜਾ ਰਹੇ ਇਕ ਰੇਲ ਇੰਜਣ ਹੇਠ ਆਉਣ ਕਾਰਨ ਇਕ 62 ਸਾਲਾ ਔਰਤ ਪੂਨਮ ਰਾਣੀ ਵਾਸੀ ਜਾਖਲ ਦੀ ਮੌਕੇ 'ਤੇ ਮੌਤ ਹੋ ਗਈ।
ਇਹ ਵੀ ਪੜ੍ਹੋ : ਮਤਰੇਆ ਬਾਪ ਨਾਬਾਲਗ ਧੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ, ਮਾਮਲਾ ਦਰਜ
ਉਨ੍ਹਾਂ ਦੱਸਿਆ ਕਿ ਇਸ ਔਰਤ ਨੂੰ ਕੰਨਾਂ ਤੋਂ ਬਿਲਕੁੱਲ ਵੀ ਸੁਣਾਈ ਨਹੀਂ ਦਿੰਦਾ ਸੀ, ਜਿਸ ਕਾਰਨ ਹੀ ਇਹ ਹਾਦਸਾ ਵਾਪਰ ਗਿਆ। ਨਿਰਮਲ ਸਿੰਘ ਨੇ ਦੱਸਿਆ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ। ਮ੍ਰਿਤਕਾਂ ਆਪਣੇ ਪਿੱਛੇ 2 ਲੜਕੇ ਛੱਡ ਗਈ ਹੈ।
ਇਹ ਵੀ ਪੜ੍ਹੋ : ਉੱਤਰਾਖੰਡ: ਚਾਰਧਾਮ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ 'ਚ ਪਲਟੀ, ਹੁਣ ਤੱਕ 17 ਦੀ ਹੋ ਚੁੱਕੀ ਹੈ ਮੌਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ