ਘਰ ''ਚ ਅੱਗ ਲੱਗਣ ਨਾਲ ਔਰਤ ਝੁਲਸੀ, ਅੱਗ ਬੁਝਾਉਂਦਿਆਂ ਫਾਇਰ ਅਫ਼ਸਰ ਹੋਇਆ ਬੇਹੋਸ਼

Monday, May 02, 2022 - 10:58 PM (IST)

ਘਰ ''ਚ ਅੱਗ ਲੱਗਣ ਨਾਲ ਔਰਤ ਝੁਲਸੀ, ਅੱਗ ਬੁਝਾਉਂਦਿਆਂ ਫਾਇਰ ਅਫ਼ਸਰ ਹੋਇਆ ਬੇਹੋਸ਼

ਧੂਰੀ (ਪ੍ਰਿੰਸ) : ਸਥਾਨਕ ਜਨਤਾ ਨਗਰ ਵਿਖੇ ਇਕ ਘਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨਾਲ ਘਰ ਦੀ ਇਕ ਔਰਤ ਪੂਰੀ ਤਰ੍ਹਾਂ ਝੁਲਸ ਗਈ ਤੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਸਹਾਰਾ ਲਿਆ ਗਿਆ। ਅੱਗ ਨੂੰ ਬੁਝਾਉਂਦਿਆਂ ਇਕ ਫਾਇਰ ਅਫ਼ਸਰ ਵੀ ਬੇਹੋਸ਼ ਹੋ ਗਿਆ, ਜਿਸ ਨੂੰ ਧੂਰੀ ਦੇ ਸਿਵਲ ਹਸਪਤਾਲ ਦਾਖਲਕਰਵਾਇਆ ਗਿਆ ਹੈ। ਪੀੜਤ ਔਰਤ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਜਰਮਨੀ ਦੌਰੇ 'ਤੇ ਬੋਲੇ PM ਮੋਦੀ- ਰੂਸ-ਯੂਕ੍ਰੇਨ ਯੁੱਧ ਨੂੰ ਲੈ ਕੇ ਚਿੰਤਤ ਹੈ ਭਾਰਤ

ਇਸ ਮੌਕੇ ਪੁੱਜੇ ਡੀ. ਐੱਸ. ਪੀ. ਪਰਮਿੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਮੇਰੇ ਕੋਲ ਕੁਝ ਟਾਈਮ ਪਹਿਲਾਂ ਇਕ ਔਰਤ ਨੂੰ ਲਿਆਂਦਾ ਗਿਆ ਸੀ, ਜੋ ਕਿ ਅੱਗ ਨਾਲ 70 ਫ਼ੀਸਦੀ ਝੁਲਸ ਚੁੱਕੀ ਹੈ, ਜਿਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਾਇਰ ਅਫ਼ਸਰ ਨੇ ਦੱਸਿਆ ਕਿ ਅੱਗ ਬੁਝਾਉਂਦੇ ਸਮੇਂ ਮੈਂ ਬੇਹੋਸ਼ ਹੋ ਗਿਆ ਸੀ, ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਹਸਪਤਾਲ 'ਚ ਸੀ।

ਇਹ ਵੀ ਪੜ੍ਹੋ : 4 ਸਾਲਾਂ ਬਾਅਦ ਉਸੇ ਹੀ ਦਿਨ ਦੁਕਾਨ 'ਚੋਂ 3 ਲੱਖ ਦਾ ਸਾਮਾਨ ਚੋਰੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News