ਡੇਂਗੂ ਨਾਲ ਅੌਰਤ ਦੀ ਮੌਤ, ਸਿਹਤ ਵਿਭਾਗ ਅਾਇਅਾ ਹਰਕਤ ’ਚ

Monday, Nov 19, 2018 - 12:57 AM (IST)

ਡੇਂਗੂ ਨਾਲ ਅੌਰਤ ਦੀ ਮੌਤ, ਸਿਹਤ ਵਿਭਾਗ ਅਾਇਅਾ ਹਰਕਤ ’ਚ

ਭਵਾਨੀਗਡ਼੍ਹ, (ਕਾਂਸਲ)- ਦਸਮੇਸ਼ ਨਗਰ ਵਿਖੇ ਬੀਤੇ ਦਿਨੀਂ ਡੇਂਗੂ ਦੇ ਕਾਰਨ ਇਕ ਅੌਰਤ ਦੀ ਮੌਤ ਹੋ ਜਾਣ ਤੋਂ ਬਾਅਦ ਹਰਕਤ ’ਚ ਆਏ ਸਿਹਤ ਵਿਭਾਗ ਨੇ ਜਿਥੇ ਘਰ-ਘਰ ਜਾ ਕੇ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ, ਉਥੇ ਹੀ ਦਸਮੇਸ਼ ਨਗਰ ਸਮੇਤ ਕਈ ਹੋਰ ਗਲੀ-ਮੁਹੱਲਿਆਂ ’ਚ ਐਂਟੀਲਾਰਵਾ ਵਿੰਗ ਵਲੋਂ ਸਪਰੇਅ ਵੀ ਕੀਤੀ ਗਈ ਅਤੇ ਕੂਲਰਾਂ, ਗਮਲਿਆਂ ਅਤੇ ਗਲੀਆਂ ਆਦਿ ’ਚ ਟੋਇਆਂ ਵਿਚ ਖਡ਼੍ਹੇ ਪਾਣੀ ਨੂੰ ਕਢਵਾ ਕੇ ਸਫਾਈ ਵੀ ਕਰਵਾਈ ਗਈ।
ਜਾਣਕਾਰੀ ਦਿੰਦਿਆਂ ਸਥਾਨਕ ਹਸਪਤਾਲ ਦੇ ਸਿਹਤ ਇੰਸਪੈਕਟਰ ਧਰਮਪਾਲ ਸ਼ਰਮਾ ਨੇ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਐਜੀਪਿਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ  ਲਈ ਇਸ ਤੋਂ ਬਚਾਅ ਲਈ ਸਾਨੂੰ ਆਪਣੇ ਘਰਾਂ ’ਚ ਕੂਲਰਾਂ, ਗਮਲਿਆਂ ਤੇ ਫਰਿੱਜਾਂ ਦੀਆਂ ਟ੍ਰੇਆਂ ’ਚ ਖਡ਼੍ਹੇ ਪਾਣੀ ਨੂੰ ਹਫਤੇ ਵਿਚ ਇਕ ਵਾਰ ਜ਼ਰੂਰ ਚੰਗੀ ਤਰ੍ਹਾਂ ਸਾਫ ਕਰ ਕੇ ਇਨ੍ਹਾਂ ਨੂੰ ਸੁਕਾਉਣ ਦੇ ਨਾਲ-ਨਾਲ ਘਰਾਂ ਦੇ ਆਲੇ-ਦੁਆਲੇ ਵੀ ਪਾਣੀ ਖਡ਼੍ਹਾ ਨਹੀਂ ਹੋਣ ਦੇਣਾ ਚਾਹੀਦਾ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਉਨ੍ਹਾਂ ਨੂੰ ਬੁਖਾਰ ਹੋਵੇ ਤਾਂ ਉਹ ਤੁਰੰਤ ਸਰਕਾਰੀ ਹਸਪਤਾਲ ਜਾ ਕੇ ਆਪਣਾ ਚੈੱਕਅਪ ਜ਼ਰੂਰ ਕਰਵਾਉਣ। ਇਸ ਤੋਂ ਇਲਾਵਾ ਐਂਟੀਲਾਰਵਾ ਵਿੰਗ ਸੰਗਰੂਰ ਦੇ ਕਰਮਚਾਰੀਆਂ ਵਲੋਂ ਜਿਥੇ ਸ਼ਹਿਰ ਦੇ ਵੱਖ-ਵੱਖ ਗਲੀ-ਮੁਹੱਲਿਆਂ ’ਚ ਮੱਛਰ ਦੇ ਖਾਤਮੇ ਲਈ ਸਪਰੇਅ ਕੀਤੀ ਗਈ। ਉੱਥੇ ਸਿਹਤ ਸੁਪਰਵਾਈਜ਼ਰ ਗੁਰਜੰਟ ਸਿੰਘ, ਸਿਹਤ ਵਰਕਰ ਪ੍ਰੇਮ ਕੁਮਾਰ, ਗੁਰਮੀਤ ਸਿੰਘ, ਰਾਜਿੰਦਰ ਸਿੰਘ, ਗੁਰਦੀਪ ਸਿੰਘ, ਬਲਕਾਰ ਸਿੰਘ ਤੋਂ ਇਲਾਵਾ ਹਸਪਤਾਲ ਦੇ ਹੋਰ ਕਰਮਚਾਰੀਅਾਂ ਨੇ ਸ਼ਹਿਰ ਦੇ  ਕਈ ਘਰਾਂ ’ਚ ਜਾ ਕੇ ਘਰਾਂ ਦੇ ਕੂਲਰਾਂ ਅਤੇ ਹੋਰ ਥਾਵਾਂ ’ਤੇ ਖਡ਼੍ਹੇ ਪਾਣੀ ਨੂੰ ਕਢਵਾਇਆ ਗਿਆ। 


Related News