ਪਤਨੀ ਨੂੰ ਗੁਰਦੁਆਰੇ ਭੇਜ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ

Wednesday, Jul 10, 2019 - 12:41 AM (IST)

ਪਤਨੀ ਨੂੰ ਗੁਰਦੁਆਰੇ ਭੇਜ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ

ਸ੍ਰੀ ਚਮਕੌਰ ਸਾਹਿਬ (ਕੌਸ਼ਲ)— ਸਥਾਨਕ ਥਾਣੇ ਦੇ ਨੇੜੇ ਪੈਂਦੇ ਮਾਡਲ ਟਾਊਨ ਕਾਲੋਨੀ ਵਿਖੇ ਵਿਅਕਤੀ ਵਲੋਂ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸੇਵਾ ਸਿੰਘ ਪੁੱਤਰ ਸਵ. ਸੰਤ ਬਾਬਾ ਗੁਰਚਰਨ ਸਿੰਘ ਨੇ ਛੱਤ ਵਾਲੇ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਤਫ਼ਤੀਸ਼ੀ ਅਧਿਕਾਰੀ ਥਾਣੇਦਾਰ ਧਰਮਪਾਲ ਨੇ ਦੱਸਿਆ ਕਿ ਮ੍ਰਿਤਕ ਸੇਵਾ ਸਿੰਘ ਦੀ ਪਤਨੀ ਗੁਰਮੇਲ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਫਿਲਹਾਲ ਖੁਦਕਸ਼ੀ ਦਾ ਮਾਮਲਾ ਦਰਦ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਮੰਗਲਵਾਰ ਤੜਕੇ ਸੇਵਾ ਸਿੰਘ ਨੇ ਉਸ ਨੂੰ ਖ਼ੁਦ ਕਿਹਾ ਕਿ ਗੁਰਦੁਆਰੇ ਜਾ ਕੇ ਮੱਥਾ ਟੇਕ ਆਵੇ ਤੇ ਜਦੋਂ ਉਹ ਮੱਥਾ ਟੇਕ ਕੇ ਵਾਪਸ ਆਈ ਤਾਂ ਸੇਵਾ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਦੱਸਣਯੋਗ ਹੈ ਕਿ ਘਰ 'ਚ ਸੇਵਾ ਸਿੰਘ ਤੇ ਉਸਦੀ ਪਤਨੀ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਰਹਿੰਦਾ, ਜਦਕਿ ਇਨ੍ਹਾਂ ਦਾ ਇਕਲੌਤਾ ਬੇਟਾ ਵਿਦੇਸ਼ ਪੜ੍ਹਨ ਗਿਆ ਹੋਇਆ ਹੈ। ਪੁਲਸ ਨੇ ਲਾਸ਼ ਕਬਜ਼ੇ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।


author

KamalJeet Singh

Content Editor

Related News