ਪਤੀ ਦੀ ਗੁਟਕਾ ਖਾਣ ਦੀ ਆਦਤ ਨੇ ਲਈ ਪਤਨੀ ਦੀ ਜਾਨ
Friday, Sep 06, 2019 - 11:10 PM (IST)
ਲੁਧਿਆਣਾ (ਗੌਤਮ)- ਬਸਤੀ ਜੋਧੇਵਾਲ ਦੇ ਇਲਾਕੇ ਵਿਚ ਗੁਟਕਾ ਖਾਣ ਤੋਂ ਰੋਕਣ 'ਤੇ ਗੁੱਸੇ 'ਚ ਆਈ ਮਹਿਲਾ ਨੇ ਫਾਹਾ ਲੈ ਕੇ ਆਪਣੀ ਜਾਨ ਦਿੱਤੀ। ਮਹਿਲਾ ਨੇ ਪੱਖੇ ਨਾਲ ਚੁੰਨੀ ਦੇ ਸਹਾਰੇ ਫਾਹਾ ਲਿਆ। ਜਦ ਹਾਦਸੇ ਤਾ ਪਤਾ ਲੱਗਾ ਤਾਂ ਪਤੀ ਨੇ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਮੁਆਇਨਾ ਕਰਕੇ ਜਾਂਚ ਦੇ ਬਾਅਦ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਟਰਮ ਦੇ ਲਈ ਭੇਜ ਦਿੱਤਾ। ਮਹਿਲਾ ਦੀ ਪਛਾਣ ਬਹਾਦਰ ਕੇ ਰੋਡ ਦੀ ਰਹਿਣ ਵਾਲੀ ਪੂਨਮ ਉਮਰ 28 ਸਾਲ ਪਤਨੀ ਵਿਨੋਦ ਕੁਮਾਰ ਦੇ ਰੂਪ ਵਿਚ ਹੋਈ ਹੈ। ਪੁਲਸ ਦੇ ਅਨੁਸਾਰ ਦੋਵੇਂ ਮੂਲ ਰੂਪ ਵਿਚ ਯੂ.ਪੀ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਵਿਆਹ 2006 ਵਿਚ ਹੋਇਆ ਸੀ ਅਤੇ ਇਕ ਫੈਕਟਰੀ ਵਿਚ ਕੰਮ ਕਰਦੇ ਸਨ। ਪਤੀ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਗੁਟਕਾ ਖਾਣ ਦਾ ਆਦੀ ਸੀ ਅਤੇ ਉਹ ਉਸਨੂੰ ਗੁਟਕਾ ਖਾਣ ਤੋਂ ਰੋਕਦਾ ਸੀ। ਦੰਦ ਖਰਾਬ ਹੋਣ ਦੇ ਕਾਰਨ ਉਸਨੂੰ ਗੁਟਕਾ ਲਿਆ ਕੇ ਦੇਣ ਤੋਂ ਮਨ੍ਹਾ ਕਰ ਦਿੱਤਾ। ਉਹ ਪਿਛਲੇ ਕਾਫੀ ਸਮੇਂ ਤੋਂ ਦਿਮਾਗੀ ਤੌਰ 'ਤੇ ਵੀ ਪ੍ਰੇਸ਼ਾਨ ਸੀ। ਸਵੇਰੇ ਜਦ ਉਠ ਕੇ ਦੇਖਿਆ ਤਾਂ ਉਸਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਜਿਸ 'ਤੇ ਉਸਨੇ ਨੇੜੇ ਗੁਆਂਢੀਆਂ ਨੂੰ ਬੁਲਾ ਲਾਸ਼ ਨੂੰ ਉਤਾਰਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਇੰਸ. ਅਰਸ਼ਦੀਪ ਕੌਰ ਨੇ ਦੱਸਿਆ ਕਿ ਲਾਸ਼ ਕਬਜ਼ੇ ਵਿਚ ਲੈ ਲਈ ਹੈ। ਪੂਨਮ ਦੇ ਮਾਂ ਬਾਪ ਨੂੰ ਸੂਚਨਾ ਦਿੱਤੀ ਗਈ ਹੈ। ਸ਼ਨੀਵਾਰ ਨੂੰ ਉਨਾਂ ਦੇ ਆਉਣ ਦੇ ਬਾਅਦ ਹੀ ਪੋਸਟਮਾਟਰਮ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
