ਜਦੋਂ ਅਧਿਕਾਰੀਆਂ ਦੀ ਲਾਪਰਵਾਹੀ ਨੇ ‘ਆਪ’ ਦੀ ਸਰਕਾਰ ’ਚ ਬਣਾ ਦਿੱਤਾ ''ਕਾਂਗਰਸ'' ਦਾ ਸਿਹਤ ਮੰਤਰੀ...
Tuesday, Sep 24, 2024 - 05:36 AM (IST)
ਚੰਡੀਗੜ੍ਹ (ਗੁਰਪ੍ਰੀਤ ਖੋਖਰ)- ਆਮ ਆਦਮੀ ਕਲੀਨਿਕ 'ਆਮ ਆਦਮੀ ਪਾਰਟੀ' ਦੀ ਸਰਕਾਰ ਨੇ ਬਣਾਏ ਪਰ ਇਸ ਦੇ ਉਦਘਾਟਨ ਮੌਕੇ ਨੀਂਹ ਪੱਥਰ ’ਤੇ ਨਾਂ ਕਾਂਗਰਸ ਸਰਕਾਰ ਦੇ ਮੰਤਰੀ ਦਾ ਲਿਖ ਦਿੱਤਾ ਗਿਆ ਹੈ। ਇਸ ਸਮੇਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਹਨ ਜਦਕਿ ਨੀਂਹ ਪੱਥਰ ’ਤੇ ਨਾਂ ਡਾ. ਬਲਬੀਰ ਸਿੰਘ ਸਿੱਧੂ ਦਾ ਲਿਖ ਦਿੱਤਾ ਗਿਆ ਹੈ। ਇਥੇ ਸਥਾਨਕ ਅਧਿਕਾਰੀਆਂ ਦੀ ਲਾਪ੍ਰਵਾਹੀ ਸ਼ਰੇਆਮ ਸਾਹਮਣੇ ਆ ਰਹੀ ਹੈ।
ਸੂਬੇ ਭਰ ’ਚ 30 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਨ ਸਬੰਧੀ ਬਠਿੰਡਾ ਜ਼ਿਲ੍ਹੇ ’ਚ ਵਿਧਾਨ ਸਭਾ ਹਲਕਾ ਮੌੜ ਮੰਡੀ ਦੇ ਪਿੰਡ ਚਾਉਕੇ ’ਚ ਸੂਬਾ ਪੱਧਰੀ ਸਮਾਗਮ ਰੱਖਿਆ ਗਿਆ ਸੀ। ਸੂਬਾ ਪੱਧਰੀ ਸਮਾਗਮ ਹੋਣ ਕਰਕੇ ਇਥੇ ਮੁੱਖ ਮੰਤਰੀ ਨੇ ਖ਼ੁਦ ਸ਼ਿਰਕਤ ਕਰਨੀ ਸੀ ਪਰ ਇਸ ਦੇ ਬਾਵਜੂਦ ਅਧਿਕਾਰੀਆਂ ਨੇ ਗੰਭੀਰਤਾ ਨਹੀਂ ਦਿਖਾਈ। ਵੱਡੀ ਗੱਲ ਇਹ ਵੀ ਹੈ ਕਿ ਇਸ ਮੌਕੇ ਸਿਹਤ ਮੰਤਰੀ ਖ਼ੁਦ ਮੌਜੂਦ ਸਨ ਪਰ ਉਨ੍ਹਾਂ ਦਾ ਧਿਆਨ ਨੀਂਹ ਪੱਥਰ ’ਤੇ ਲਿਖੇ ਨਾਂ ਵੱਲ ਨਹੀਂ ਗਿਆ।
ਇਹ ਵੀ ਪੜ੍ਹੋ- ਇੰਨੀ ਗੂੜ੍ਹੀ ਦੋਸਤੀ ਨੂੰ ਖ਼ੌਰੇ ਕੀਹਦੀ ਲੱਗ ਗਈ ਨਜ਼ਰ ; ਜ਼ਾਲਮਾਂ ਨੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਆਪਣਾ ਜਿਗਰੀ ਯਾਰ
ਨਹੀਂ ਚੈੱਕ ਕੀਤਾ ਨਾਂ : ਮਾਈਸਰਖ਼ਾਨਾ
ਹਲਕਾ ਮੌੜ ਮੰਡੀ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖ਼ਾਨਾ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਾਂ ਚੈੱਕ ਨਹੀਂ ਕੀਤਾ। ਉਨ੍ਹਾਂ ਦੀ ਡਿਊਟੀ ਨੀਂਹ ਪੱਥਰ ਬਣਵਾਉਣ ਲਈ ਨਹੀਂ ਸੀ ਲੱਗੀ। ਇਹ ਸੂਬਾ ਪੱਧਰੀ ਪ੍ਰੋਗਰਾਮ ਸੀ। ਉਹ ਤਾਂ ਹਲਕਾ ਵਿਧਾਇਕ ਹੋਣ ਦੇ ਨਾਤੇ ਇਸ ਸਮਾਗਮ ’ਚ ਸ਼ਾਮਲ ਹੋਏ ਸਨ। ਪ੍ਰਸ਼ਾਸਨਿਕ ਪੱਧਰ ’ਤੇ ਇਸ ’ਚ ਗ਼ਲਤੀ ਰਹਿ ਗਈ ਹੋਣੀ ਹੈ।
ਨਾਂ ਲਿਖਣ ਵਾਲਿਆਂ ਤੋਂ ਰਹਿ ਗਈ ਗ਼ਲਤੀ : ਸਿੱਧੂ
ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੱਧੂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੀਂਹ ਪੱਥਰ ਤੋਂ ਪਰਦਾ ਹਟਾਉਣ ਮੌਕੇ ਨਾਲ ਖੜ੍ਹੇ ਸਨ ਪਰ ਉਨ੍ਹਾਂ ਦਾ ਧਿਆਨ ਸਿਹਤ ਮੰਤਰੀ ਦੇ ਨਾਂ ਵੱਲ ਨਹੀਂ ਗਿਆ। ਨਾਂ ਲਿਖਣ ਵਾਲਿਆਂ ਤੋਂ ਗ਼ਲਤੀ ਰਹਿ ਗਈ।
ਇਹ ਵੀ ਪੜ੍ਹੋ- ਹਾਈਵੇ 'ਤੇ ਹੋਇਆ ਭਿਆਨਕ ਹਾਦਸਾ, ਟੈਂਕਰ ਨਾਲ ਟੱਕਰ ਤੋਂ ਬਾਅਦ 2 ਹਿੱਸਿਆਂ 'ਚ ਟੁੱਟਿਆ ਟਰੈਕਟਰ
ਕਿਸੇ ਤੋਂ ਵੀ ਹੋ ਸਕਦੀ ਹੈ ਗ਼ਲਤੀ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰ੍ਹੇ ਦਾ ਕਹਿਣਾ ਹੈ ਕਿ ਮਨੁੱਖ ਗ਼ਲਤੀਆਂ ਦਾ ਪੁਤਲਾ ਹੈ। ਗ਼ਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਐਤਵਾਰ ਦੇਰ ਰਾਤ ਹੀ ਅਚਾਨਕ ਆਮ ਆਦਮੀ ਕਲੀਨਿਕ ਦੇ ਉਦਘਾਟਨ ਦਾ ਪ੍ਰੋਗਰਾਮ ਬਣਿਆ। ਨਾਂ ਦੀ ਪੁਸ਼ਟੀ ਕਰਨ ਸਬੰਧੀ ਡੀ. ਪੀ. ਆਰ. ਤੋਂ ਗ਼ਲਤੀ ਹੋ ਗਈ ਹੈ। ਹੁਣ ਗ਼ਲਤੀ ਪਤਾ ਲੱਗੀ ਹੈ ਤਾਂ ਠੀਕ ਕਰਵਾ ਦਿੱਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e