ਸਿਲੰਡਰ ਨੂੰ ਅੱਗ ਲੱਗਣ ਨਾਲ 2 ਝੁੱਗੀਆਂ ਸੜ੍ਹ ਕੇ ਸੁਆਹ

Monday, May 25, 2020 - 08:34 PM (IST)

ਸਿਲੰਡਰ ਨੂੰ ਅੱਗ ਲੱਗਣ ਨਾਲ 2 ਝੁੱਗੀਆਂ ਸੜ੍ਹ ਕੇ ਸੁਆਹ

ਤਲਵੰਡੀ ਭਾਈ, (ਗੁਲਾਟੀ)— ਸੋਮਵਾਰ ਸ਼ਾਮ ਅਜੀਤ ਨਗਰ 'ਚ ਸਿਲੰਡਰ ਨੂੰ ਅੱਗ ਲੱਗਣ ਕਾਰਨ 2 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਜਾਣਕਾਰੀ ਦਿੰਦਿਆਂ ਪੀੜ੍ਹਤ ਸ਼ਿਵ ਕੁਮਾਰ ਪੁੱਤਰ ਅਨਿਲ ਕੁਮਾਰ ਨੇ ਦੱਸਿਆ ਕਿ ਸਿਲੰਡਰ ਦੀ ਪਾਈਪ ਨੂੰ ਅੱਗ ਲੱਗਣ ਤੋਂ ਬਾਅਦ ਝੁੱਗੀ ਨੂੰ ਅੱਗ ਪੈ ਗਈ। ਇਸ ਦੇ ਨਾਲ ਪੈਂਦੀ ਬਲਵਿੰਦਰ ਦੀ ਝੁੱਗੀ ਨੂੰ ਵੀ ਅੱਗ ਲੱਗ ਗਈ, ਜਿਸ ਨੂੰ ਲੋਕਾਂ ਨੇ ਭਾਰੀ ਜੱਦੋਂ-ਜਹਿਦ ਪਿੱਛੋਂ ਬੁਝਾਈ। ਉਨ੍ਹਾਂ ਦੱਸਿਆ ਕਿ ਉਹ ਝੱਗੀ 'ਚ ਕਰਿਆਨੇ ਦਾ ਸਮਾਨ ਰੱਖ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ, ਕਿ ਇਸ ਹਾਦਸੇ ਨਾਲ ਸਭ ਕੁਝ ਖ਼ਤਮ ਹੋ ਗਿਆ। ਉਨ੍ਹਾਂ ਦੱਸਿਆ ਕਿ ਦੋਹਾਂ ਝੁੱਗੀਆਂ ਦਾ ਕਰੀਬ 35-40 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ।


author

KamalJeet Singh

Content Editor

Related News