ਸਰਕਾਰੀ ਗੋਦਾਮ ''ਚ ਸਟੋਰ ਕੀਤੀ ਕਣਕ ''ਚ ਚੌਕੀਦਾਰ ਪਾ ਰਹੇ ਸੀ ਪਾਣੀ, ਰੰਗੇ ਹੱਥੀਂ ਹੋਏ ਕਾਬੂ

Sunday, Aug 25, 2024 - 03:34 PM (IST)

ਅਬੋਹਰ (ਰਹੇਜਾ)- ਸਰਕਾਰੀ ਗੋਦਾਮ ਵਿੱਚ ਸਟੋਰ ਕੀਤੀ ਗਈ ਕਣਕ ਦੀ ਰਖਿਆ ਕਰਨ ਵਾਲੇ ਹੀ ਜਦੋਂ ਉਸਦੀ ਚੋਰੀ ਕਰਨ ਲੱਗ ਪੈਣ ਤਾਂ ਫੇਰ ਸਰਕਾਰੀ ਗਡਾਉਨ ਨੂੰ ਰੱਬ ਵੀ ਨਹੀਂ ਬਚਾ ਸਕਦਾ। ਮਾਮਲਾ ਅਬੋਹਰ ਦੇ ਵਿਮਲ ਗੋਦਾਮ ਦਾ ਹੈ ਜਿੱਥੇ ਪਨਗਰੇਨ ਏਜੇਂਸੀ ਦੀ ਡਿਪੂਆਂ ਰਾਹੀਂ ਗਰੀਬ ਲੋਕਾਂ ਨੂੰ ਵੰਡਣ ਵਾਲੀ ਕਣਕ ਸਟੋਰ ਕੀਤੀ ਹੋਈ ਹੈ। ਕਣਕ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਲੈਣ ਵਾਲੇ ਹੀ ਸਰਕਾਰੀ ਕਣਕ ਨੂੰ ਖੁਰਦ ਬੁਰਦ ਕਰਨ ਦੀ ਵਿਉਂਤ ਬਣਾਉਂਦੇ ਹੋਏ ਰੰਗੇ ਹੱਥੀ ਕਾਬੂ ਆ ਗਏ। ਜਦੋਂ ਉਹ ਕਣਕ ਵਿੱਚ ਪਾਣੀ ਪਾ ਰਹੇ ਸਨ ਤਾਂ ਜੋ ਵਧੀ ਹੋਈ ਕਣਕ ਵੇਚ ਕੇ ਆਪਣੀ ਜੇਬ ਭਰ ਸਕਣ ।

ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

ਮਾਮਲਾ ਅਬੋਹਰ ਦੇ ਫਾਜ਼ਿਲਕਾ ਰੋਡ 'ਤੇ ਪੈਂਦੇ ਵਿਮਲ ਗਡਾਉਨ ਦਾ ਹੈ ਜੋ ਕਿ ਪਨਗਰੇਨ ਏਜੰਸੀ ਨੇ ਕਿਰਾਏ 'ਤੇ ਲਿਆ ਹੋਇਆ ਹੈ। ਇਸ ਗੋਦਾਮ ਦੇ ਵਿੱਚ ਕਰੀਬ 3 ਮਹੀਨੇ ਪਹਿਲਾਂ ਮੰਡੀਆਂ ਵਿੱਚੋਂ ਕਣਕ ਖ਼ਰੀਦ ਕੇ ਲਗਭਗ 5 ਲੱਖ ਗੱਟਾ ਸਟੋਰ ਕੀਤਾ ਗਿਆ ਸੀ। ਗੱਟਿਆਂ ਦੀ ਸਾਂਭ ਸੰਭਾਲ ਕਰਨ ਵਾਲੇ ਇੰਸਪੈਕਟਰ ਜਗਦੀਪ ਸਿੰਘ,  ਅਜੈ ਨਾਗਪਾਲ, ਮੋਹਿੰਦਰ ਕੁਮਾਰ ਦੇ ਹੁਕਮਾਂ 'ਤੇ ਉਥੇ ਰੱਖੇ ਕਰਮਚਾਰੀ ਕਣਕ ਦੇ ਗੱਟਿਆਂ 'ਤੇ ਮੋਟੀਆਂ ਮੋਟੀਆਂ ਪਾਈਪਾਂ ਨਾਲ ਰਾਤ ਦੇ ਹਨੇਰੇ ਵਿੱਚ ਪਾਣੀ ਪਾ ਰਹੇ ਸਨ। 

ਇਹ ਵੀ ਪੜ੍ਹੋ- NRI ਨੌਜਵਾਨ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਵੱਡੀ ਅਪਡੇਟ, ਸੁਪਾਰੀ ਕਿਲਿੰਗ ਦਾ ਨਿਕਲਿਆ ਮਾਮਲਾ

ਜਾਣਕਾਰੀ ਮਿਲਦੇ ਹੀ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜ਼ਿਲਾ ਪ੍ਰਧਾਨ ਦਲਜੀਤ ਸਿੰਘ ਗੋਲਡੀ ਅਤੇ ਬਲਾਕ ਪ੍ਰਧਾਨ ਬਖਸ਼ੀਸ਼ ਸਿੰਘ ਸੋਨਾ ਸੰਧੂ ਆਦਿ ਨੇ ਆਪਣੇ ਸਾਥੀਆਂ ਸਹਿਤ ਚੌਕੀਦਾਰਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਜਦੋਂ ਪਾਣੀ ਪਾ ਰਹੇ ਕਰਮਚਾਰੀਆਂ ਕੋਲੋਂ ਜਾਣਕਾਰੀ ਲਈ ਗਈ ਤਾਂ ਉਹਨਾਂ ਨੇ ਸਾਰੀ ਸੱਚਾਈ ਦੱਸ ਦਿੱਤੀ ਕਿ ਗਡਾਉਨ ਦੇ ਇੰਚਾਰਜ ਅਤੇ ਉਹਨਾਂ ਦੇ ਸਾਥੀਆਂ ਦੇ ਹੁਕਮਾਂ 'ਤੇ ਪਾਣੀ ਪਾਇਆ ਜਾ ਰਿਹਾ ਹੈ। ਇਕ ਦੋ ਦਿਨਾਂ ਬਾਅਦ ਸਪੈਸ਼ਲ ਲੱਗੇਗੀ ਅਤੇ ਵਧੀ ਹੋਈ ਕਣਕ ਪ੍ਰਾਈਵੇਟ ਵਪਾਰੀਆਂ ਨੂੰ ਵੇਚ ਕੇ ਲੱਖਾਂ ਰੁਪਏ ਵੱਟ ਕੇ ਇਹ ਆਪਸ 'ਚ ਵੰਡ ਲੈਣਗੇ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਵੀ ਇਸ ਗਡਾਉਣ ਦੇ ਇੰਚਾਰਜ ਨੇ ਸਰਕਾਰੀ ਗੱਟਿਆਂ ਨੂੰ ਖੋਲ ਕੇ ਉਹਨਾਂ 'ਚੋਂ ਵਧੀ ਹੋਈ ਕਣਕ ਕੱਢ ਰਹੇ ਸਨ ਤਾਂ ਇਕ ਪੱਤਰਕਾਰ ਨੇ ਸਾਰਾ ਮਾਮਲਾ ਕੈਮਰੇ 'ਚ ਕੈਦ ਕਰ ਲਿਆ ਸੀ। ਉਸਦੀ ਖ਼ਬਰ ਛਾਪ ਕੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਪਰ ਡੇਢ ਸਾਲ ਬੀਤਣ ਦੇ ਬਾਵਜੂਦ ਵੀ ਅੱਜ ਤੱਕ ਡੀ. ਐੱਫ਼. ਐੱਸ. ਸੀ. ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਸਰਕਾਰੀ ਕਣਕ ਖੁਰਦ ਬੁਰਦ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਹਨ।

ਇਹ ਵੀ ਪੜ੍ਹੋ- NRI ਨੌਜਵਾਨ ਨੂੰ ਘਰ ਵੜ ਕੇ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਪੁਲਸ ਦਾ ਬਿਆਨ ਆਇਆ ਸਾਹਮਣੇ

 ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਮਹਾ ਸਚਿਵ ਗੁਣਵੰਤ ਸਿੰਘ ਪੰਜਾਵਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਡੀ. ਐੱਫ. ਐੱਸ. ਸੀ. ਹਿਮਾਂਸ਼ੂ ਕੁੱਕੜ ਸਣੇ ਦੋਸ਼ੀ ਕਰਮਚਾਰੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਖੋਸਾ ਯੂਨੀਅਨ ਦੇ ਕੌਮੀ ਪ੍ਰਧਾਨ ਸਾਹਿਬ ਦੇ ਹੁਕਮਾਂ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News