38 ਸਾਲਾ ਔਰਤ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Monday, Jul 14, 2025 - 06:29 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੇ ਨਾਲ ਲੱਗਦੇ ਪਿੰਡ ਹੱਡੀ ਵਾਲਾ ਵਿਖੇ ਬੀਤੀ ਰਾਤ ਇਕ ਮਹਿਲਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ ਮਹੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਹੱਡੀ ਵਾਲਾ ਵਿਖੇ ਗੁਰਪ੍ਰੀਤ ਕੌਰ ਪਤਨੀ ਕੇਅਰ ਸਿੰਘ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਮੌਕੇ 'ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੂੰ ਲੋਕਾਂ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਪਤਨੀ ਕੇਅਰ ਸਿੰਘ ਜਿਸ ਦੀ ਉਮਰ 38 ਸਾਲ ਦੇ ਕਰੀਬ ਹੈ ਵੱਲੋਂ ਘਰ ਦੇ ਨਾਲ ਬਣੇ ਗੈਰਜ ਦੀ ਛੱਤ 'ਤੇ ਲੱਗੇ ਗਾਡਰ ਨਾਲ ਕੱਪੜਾ ਬੰਨ੍ਹ ਕੇ ਖੁਦਕੁਸ਼ੀ ਕਰ ਲਈ ਹੈ। ਏਐੱਸਆਈ ਮਹੇਸ਼ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮਹਿਲਾ ਵੱਲੋਂ ਖੁਦਕੁਸ਼ੀ ਕਿਉਂ ਕੀਤੀ ਗਈ ਹੈ।