ਪਿੰਡ ਸੇਖਵਾਂ ਵਿਖੇ ਮਾਘੀ ਮੇਘਾ ਯਾਦਗਾਰੀ ਹੋ ਨਿਬੜਿਆ, ਦੂਰ ਦਰਾਡੇ ਤੋਂ ਸੰਗਤਾਂ ਦਾ ਭਾਰੀ ਇਕੱਠ ਹੋਇਆ

2021-01-14T16:17:40.733

ਜੀਰਾ (ਗੁਰਮੇਲ ਸੇਖਵਾਂ): ਪਿੰਡ ਸੇਖਵਾਂ ਸਥਿਤ ਬਾਬਾ ਖਰਾਜ ਜੀ ਦੇ ਅਸਥਾਨਾਂ ’ਤੇ ਮਾਘੀ ਮੇਲਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ।  37 ਸਾਹਿਬ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਅੱਜ ਭੋਗ ਪਾਏ ਗਏ। ਇਸ ਮੌਕੇ ਭਾਈ ਗੁਰਸ਼ਰਨ ਸਿੰਘ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ ਤੇ ਆਈ ਹੋਈ ਸੰਗਤ ਨੂੰ ਮਹੰਤ ਰਜਿੰਦਰ ਸਿੰਘ ਵਲੋਂ ਗੁਰੂ ਦਾ ਜੱਸ ਸਰਵਨ ਕਰਵਾਇਆ। ਸੰਤ ਰਜਿੰਦਰ ਸਿੰਘ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਭ ਕੁਝ ਗੁਰੂ ਹੀ ਕਰਨ ਵਾਲਾ ਹੈ ਤੇ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਗੁਰੂ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਜਾਪ ਕਰਨ ਲਈ ਮਨੁੱਖੀ ਜੀਵਨ ਸੁਖਾਲਾ ਹੋ ਜਾਂਦਾ ਹੈ। 

ਇਹ ਵੀ ਪੜ੍ਹੋ : ਸਰਬੱਤ ਸਿਹਤ ਬੀਮਾ ਯੋਜਨਾ ’ਚ ਘਪਲੇ ਦੀਆਂ ਪਰਤਾਂ ਖੁੱਲਣ ਲੱਗੀਆਂ

ਉਨ੍ਹਾਂ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਤੇ ਗੁਰੂ ਵਲੋਂ ਦਿਖਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਮਹੰਤ ਰੇਸ਼ਮ ਸਿੰਘ, ਸੰਤ ਰਜਿੰਦਰ ਸਿੰਘ ਵੱਲੋਂ ਸਿਰੋਪੇ ਦੇ ਕੇ ਸਨਮਾਨਯੋਗ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਰੁਪਿੰਦਰ ਸਿੰਘ, ਭਾਈ ਗੁਰਸ਼ਨ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਨੇਕ ਸਿੰਘ ਸੇਖੋਂ, ਦਰਸ਼ਨ ਸਿੰਘ ਸੇਖੋਂ, ਗੁਰਪ੍ਰੇਮ ਸਿੰਘ ਬੱਬੂ ਸਰਪੰਚ, ਬੋਹੜ ਸਿੰਘ ਸਾਬਕਾ ਸਰਪੰਚ, ਹਰਨੇਕ ਸਿੰਘ ਬਲਾਕ ਸੰਮਤੀ ਮੈਂਬਰ, ਤਿਲਕ ਰਾਜ ਅਰੋੜਾ ਪੰਪ ਵਾਲੇ ਆਦਿ ਬਹੁਤ ਵੱਡੀ ਗਿਣਤੀ ’ਚ ਇਲਾਕੇ ਦੀਆਂ ਸੰਗਤਾਂ ਵਜੋਂ ਨਤਮਸਤਕ ਹੋਏ। ਆਈ ਹੋਈ ਸੰਗਤ ਨੂੰ ਅਤੁੱਟ ਲੰਗਰ ਵਰਤਾਇਆ ਗਿਆ, ਜਿਸ ’ਚ ਗਜਰੇਲਾ ਤੇ ਜਲੇਬੀਆਂ ਦੇ ਲੰਗਰ ਵੀ ਲਗਾਏ ਗਏ। ਮੇਲੇ ’ਚ ਬੱਚਿਆਂ ਲਈ ਚੰਡੋਲ, ਪੰਗੂੜੇ, ਰੇਲਗੱਡੀਆਂ ਸਮੇਤ ਵੱਡਾ ਬਜ਼ਾਰ ਦੇਖਣ ਨੂੰ ਮਿਲਿਆ। ਮੇਲੇ ’ਚ ਬੱਚਿਆਂ, ਮਾਵਾਂ ਭੈਣਾਂ ਨੇ ਖੂਬ ਆਨੰਦ ਮਾਨਿਆ। ਸੰਗਤਾਂ ਦਾ ਮਹੰਤ ਰੇਸ਼ਮ ਸਿੰਘ ਵਲੋਂ ਧੰਨਵਾਦ ਕੀਤਾ ਗਿਆ ਤੇ ਇਹ ਮੇਲਾ ਯਾਦਗਾਰੀ ਹੋ ਨਿਬੜਿਆ। 

ਇਹ ਵੀ ਪੜ੍ਹੋ : ਮਾਪਿਆਂ ਨਾਲ ਲੜਾਈ ਕਰ ਕੇ ਨੌਜਵਾਨ ਨੇ ਖਾਧਾ ਜ਼ਹਿਰ, ਮੌਤ
 


Baljeet Kaur

Content Editor

Related News