ਪਿੰਡ ਰੁਪਾਣਾ ਵਿਖੇ ਸੜਕ ਹਾਦਸੇ ਦੌਰਾਨ ਇਕ ਦੀ ਮੌਤ

07/21/2021 4:19:07 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਇਕ ਨਿੱਜੀ ਕੰਪਨੀ ਦੀ ਬੱਸ ਦੇ ਹੇਠ ਆਉਣ ਨਾਲ ਇਕ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਰੁਪਾਣਾ ਵਿੱਚ ਇਕ ਨਿੱਜੀ ਕੰਪਨੀ ਦੀ ਬੱਸ ਜੋ ਕਿ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਹੀ ਸੀ ਤਾਂ ਗਿੱਦੜਬਾਹਾ ਵਾਲੇ ਪਾਸੇ ਤੋਂ ਆ ਰਿਹਾ ਇਕ ਮੋਟਰਸਾਇਕਲ ਚਾਲਕ ਜਦ ਪਿੰਡ ਰੁਪਾਣਾ ਵਾਲੀ ਮੁੱਖ ਸੜਕ ਤੇ ਚੜਨ ਲਗਾ ਤਾਂ ਬੱਸ ਦੀ ਲਪੇਟ ’ਚ ਆ ਗਿਆ। ਬੱਸ ਦੇ ਪਿਛਲੇ ਟਾਇਰਾਂ ਹੇਠ ਆ ਜਾਣ ਕਾਰਨ ਮੋਟਰਸਾਇਕਲ ਚਾਲਕ ਸੁਖਮੰਦਰ ਸਿੰਘ ਵਾਸੀ ਪਿੰਡ ਗੂੜੀਸੰਘਰ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਮੌਕੇ ਤੇ ਪਹੁੰਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News