NRI ਭਰਾਵਾਂ ਦੇ ਸਹਿਯੋਗ ਨਾਲ ਪਿੰਡ ਰਣਜੀਤਗੜ੍ਹ ਵਿਖੇ 100 ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ

Friday, Mar 27, 2020 - 05:55 PM (IST)

NRI ਭਰਾਵਾਂ ਦੇ ਸਹਿਯੋਗ ਨਾਲ ਪਿੰਡ ਰਣਜੀਤਗੜ੍ਹ ਵਿਖੇ 100 ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ

ਸ੍ਰੀ ਮੁਕਤਸਰ ਸਾਹਿਬ (ਰਿਣੀ) - ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਣਜੀਤਗੜ੍ਹ ਵਿਖੇ ਐੱਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ 100 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਚਲ ਰਹੇ ਕਰਫਿਊ ਦੌਰਾਨ ਸਮਾਜ ਸੇਵੀ ਸੰਸਥਾਵਾਂ ਜਿਥੇ ਸਭ ਤੋਂ ਵੱਧ ਅਗੇ ਆ ਰਹੀਆਂ ਹਨ, ਉਥੇ ਹੀ ਹੁਣ ਐੱਨ. ਆਰ. ਆਈ. ਲੋਕਾਂ ਵਲੋਂ ਵੀ ਹੁਣ ਪਿੰਡਾਂ ’ਚ ਜਾ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਉਹ ਲੋਕ ਜੋ ਕਰਫਿਊ ਦੇ ਸਮੇਂ ਆਪਣੇ ਘਰਾਂ ਤੋਂ ਬਾਹਰ ਨਹੀਂ ਜਾ ਸਕਦੇ ਅਤੇ ਰੋਜ਼ਾਨਾ ਦਿਹਾੜੀ ਕਰਕੇ ਆਪਣੀ ਰੋਜ਼ੀ-ਰੋਟੀ ਚਲਾ ਰਹੇ ਸਨ, ਨੂੰ ਇਹ ਰਾਸ਼ਨ ਖਾਸ ਤੌਰ ’ਤੇ ਦਿੱਤਾ ਗਿਆ ਹੈ।

PunjabKesari

ਲੋੜਵੰਦ ਲੋਕਾਂ ਦੀ ਸ਼ਨਾਖ਼ਤ ਕਰਨ ਉਪਰੰਤ ਪਿੰਡਾ ਰਣਜੀਤ ਗੜ੍ਹ ਵਿਖੇ ਅੱਜ ਸੋਢੀ ਪਰਿਵਾਰ ਵਲੋਂ ਐੱਨ.ਆਰ.ਆਈ ਭਰਾਵਾਂ ਦੇ ਸਹਿਯੋਗ ਨਾਲ 100 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ । ਇਸ ਮੌਕੇ ਥਾਣਾ ਸਦਰ ਦੇ ਮੁਖੀ ਮਲਕੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਸੋਢੀ ਪਰਿਵਾਰ ਤੋਂ ਸੁਰਿੰਦਰ ਸਿੰਘ ਸੋਢੀ ਅਤੇ ਬੱਬੂ ਸੋਢੀ ਹਾਜ਼ਰ ਸਨ। 

PunjabKesari

PunjabKesari
 


author

rajwinder kaur

Content Editor

Related News