ਪਿੰਡ ਨਰੈਣਗੜ੍ਹ ਦੇ ਇਕ ਡੇਰੇ ਦੇ ਮਹੰਤ ਦੀ ਚਿੱਟਾ ਪੀਣ ਦੀ ਵੀਡੀਓ ਵਾਇਰਲ, ਪਿੰਡ ’ਚ ਵਿਰੋਧ

05/04/2022 4:29:24 PM

ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਨੈਰਣਗੜ੍ਹ ਦੇ ਇਕ ਡੇਰੇ ਦੇ ਮਹੰਤ ਦੀ ਕਥਿਤ ਤੌਰ ’ਤੇ ਚਿੱਟਾ ਪੀਣ ਸੰਬੰਧੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਤੋਂ ਬਾਅਦ ਪਿੰਡ ’ਚ ਮਹੋਲ ਨੂੰ ਗਰਮਾਉਂਦਾ ਦੇਖ ਪੁਲਸ ਨੇ ਉਕਤ ਮਹੰਤ ਨੂੰ ਕਾਬੂ ਕਰਕੇ ਇਸ ਦਾ ਮੈਡੀਕਲ ਕਰਵਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਜਵਾ ਨੇ ਦੱਸਿਆ ਕਿ ਬੀਤੇ ਕੱਲ ਸਮਾਣਾ ਨੇੜਲੇ ਇਕ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਮੁਰਾਦਪੁਰ ਤੋਂ ਇਕ ਕਾਰ ’ਚ ਆ ਰਹੇ ਇਕ ਮਹੰਤ ਨੂੰ ਰਸਤੇ ’ਚ ਕਥਿਤ ਤੌਰ ’ਤੇ ਚਿੱਟਾ ਪੀਣ ਦੇ ਦੋਸ਼ ਹੇਠ ਕਾਬੂ ਕਰਕੇ ਉਸ ਦੀ ਇਕ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆਂ ’ਤੇ ਵਾਇਰਲ ਕਰ ਦਿੱਤੀ ਅਤੇ ਇਸ ਮਹੰਤ ਨੂੰ ਸਮਾਣਾ ਪੁਲਸ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ : ਬਠਿੰਡਾ 'ਚ ਭਰਾਵਾਂ ਦੇ ਪਿਆਰ ਦੀ ਕਹਾਣੀ, ਵੱਡੇ ਭਰਾ ਦੀ ਮੌਤ ਦੀ ਖ਼ਬਰ ਸੁਣ ਛੋਟੇ ਨੇ ਵੀ ਤੋੜਿਆ ਦਮ

ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਪਿੰਡ ਨਰੈਣਗੜ੍ਹ ਦੇ ਵਿਅਕਤੀਆਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਪਿੰਡ ਦੇ ਕੁਝ ਪਤਵੰਤੇ ਇਸ ਮਹੰਤ ਨੂੰ ਸਮਾਣਾ ਪੁਲਸ ਤੋਂ ਆਪਣੀ ਜ਼ਿੰਮੇਵਾਰੀ ਹੇਠ ਛੁੱਡਾ ਕੇ ਪਿੰਡ ਲੈ ਆਏ ਪਰ ਮਹੰਤ ਦੇ ਪਿੰਡ ਆਉਣ ਤੋਂ ਬਾਅਦ ਪਿੰਡ ’ਚ ਮਹੰਤ ਦਾ ਵਿਰੋਧ ਹੋਣ ਲੱਗਿਆ । ਡੇਰੇ ’ਚ ਇਕੱਠ ਹੋਣ ’ਤੇ ਪਿੰਡ ’ਚ ਮਾਹੌਲ ਖਰਾਬ ਹੋਣ ਦੀ ਭਿਣਕ ਲਗਦਿਆਂ ਹੀ ਸਥਾਨਕ ਪੁਲਸ ਪਿੰਡ ਅਤੇ ਇਲਾਕੇ ’ਚ ਲਾਅ ਐਂਡ ਆਰਡਰ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਉਕਤ ਮਹੰਤ ਨੂੰ ਥਾਣੇ ਲੈ ਆਈ ਜਿਥੇ ਪੁਲਸ ਵੱਲੋਂ ਉਕਤ ਮਹੰਤ ਦਾ ਮੈਡੀਕਲ ਕਰਵਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵੱਲੋਂ ਰੋਕੂ ਕਾਰਵਾਈ ਕਰਦਿਆਂ ਅੱਜ ਮਹੰਤ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਮਾਨਯੋਗ ਅਦਾਲਤ ਦੇ ਹੁੁਕਮਾਂ ਅਨੁਸਾਰ ਇਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

PunjabKesari

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਤੇ ਉਸਦੇ ਪੁੱਤ ਦੀ ਗੁੰਡਾਗਰਦੀ, ਗਰਭਵਤੀ ਔਰਤ ਸਮੇਤ ਕਈਆਂ ਨੂੰ ਕੀਤਾ ਜ਼ਖਮੀ

ਪੁਲਸ ਨੇ ਦੱਸਿਆ ਕਿ ਉਕਤ ਮਹੰਤ ਦੀ ਮੈਡੀਕਲ ਰਿਪੋਰਟ ਆਉਣੀ ਵੀ ਅਜੇ ਬਾਕੀ ਹੈ ਜੇਕਰ ਮੈਡੀਕਲ ਰਿਪੋਰਟ ’ਚ ਇਸ ਦੇ ਚਿੱਟਾ ਪੀਣ ਦੀ ਪੁਸ਼ਟੀ ਹੁੰਦੀ ਹੈ ਤਾਂ ਇਸ ਵਿਰੁੱਧ ਕਾਨੂੰਨ ਅਨੁਸਾਰ ਨਸ਼ਾ ਵਿਰੋਧੀ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਸਥਾਨਕ ਐਸ.ਡੀ.ਐਮ ਦਫ਼ਤਰ ਵਿਖੇ ਸਪੰਰਕ ਕਰਨ ’ਤੇ ਉਥੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮਹੰਤ ਦੀ ਜ਼ਮਾਨਤ ਸੰਬੰਧੀ ਕੋਈ ਦਸਤਾਵੇਜ ਪੇਸ਼ ਨਾ ਹੋਣ ਕਾਰਨ ਮਹੰਤ ਨੂੰ 2 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News