ਵਿਜੀਲੈਂਸ ਵਿਭਾਗ ਨੇ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਦਬੋਚਿਆ

Monday, Mar 05, 2018 - 03:25 PM (IST)

ਵਿਜੀਲੈਂਸ ਵਿਭਾਗ ਨੇ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਦਬੋਚਿਆ


ਫਾਜ਼ਿਲਕਾ (ਨਾਗਪਾਲ) - ਅੱਜ ਸਵੇਰੇ ਵਿਜੀਲੈਂਸ ਵਿਭਾਗ ਫਾਜ਼ਿਲਕਾ ਨੇ ਇਕ ਪਟਵਾਰੀ ਨੂੰ ਉਸਦੇ ਦਫ਼ਤਰ ਤੋਂ ਰਿਸ਼ਵਤ ਦੀ ਰਕਮ ਨਾਲ ਰੰਗੇ ਹੱਥੀ ਕਾਬੂ ਕਰਕੇ ਸਫ਼ਲਤਾ ਹਾਸਲ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਫਾਜ਼ਿਲਕਾ ਉਪਮੰਡਲ ਦੇ ਪਿੰਡ ਆਲਮਸ਼ਾਹ ਵਾਸੀ ਗੁਰਮੀਤ ਸਿੰਘ ਦਾ ਆਪਣੇ ਚਾਚੇ ਦੇ ਨਾਲ 6 ਕਨਾਲ ਜ਼ਮੀਨ ਦੇ ਤਬਾਦਲੇ ਦਾ ਕੇਸ ਚੱਲ ਰਿਹਾ ਸੀ। ਇਸ ਕੰਮ ਦੇ ਬਦਲੇ ਵਿਚ ਸਰਕਲ ਆਵਾ ਦੇ ਪਟਵਾਰੀ ਸੁਭਾਸ਼ ਚੰਦਰ ਦੀ ਗੁਰਮੀਤ ਸਿੰਘ ਨਾਲ 13000 ਰੁਪਏ ਦੀ ਰਿਸ਼ਵਤ ਲੈਣ ਦੀ ਗੱਲ ਤੈਅ ਹੋ ਗਈ।
ਗੁਰਮੀਤ ਸਿੰਘ ਨੇ ਪਟਵਾਰੀ ਵੱਲੋਂ ਰਿਸ਼ਵਤ ਲੈਣ ਦੀ ਸੂਚਨਾ ਵਿਜੀਲੈਂਸ ਵਿਭਾਗ ਨੂੰ ਦਿੱਤੀ ਅਤੇ ਰਿਸ਼ਵਤ ਮੰਗਣ ਦੀ ਰਿਕਾਰਡਿੰਗ ਵੀ ਸੁਣਾ ਦਿੱਤੀ। ਅੱਜ ਸਵੇਰੇ ਲਗਭਗ 11.00 ਵਜੇ ਜਦੋਂ ਗੁਰਮੀਤ ਸਿੰਘ ਨੇ ਸੁਭਾਸ਼ ਚੰਦਰ ਨੂੰ ਉਕਤ ਰਕਮ ਦੇ ਦਿੱਤੀ ਤਾਂ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਸੁਭਾਸ਼ ਚੰਦਰ ਦੇ ਸਥਾਨਕ ਟੀ.ਵੀ. ਟਾਵਰ ਕਾਲੋਨੀ 'ਚ ਬਣੇ ਪ੍ਰਾਈਵੇਟ ਦਫ਼ਤਰ 'ਚ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਵਿਜੀਲੈਂਸ ਨੇ ਸੁਭਾਸ਼ ਚੰਦਰ ਦੇ ਕੋਲੋਂ 2000 ਦੇ 6 ਨੋਟ ਅਤੇ 500 ਦੇ 2 ਨੋਟ ਬਰਾਮਦ ਕਰ ਲਏ। ਇਸ ਮੌਕੇ ਮਨਦੀਪ ਰਹੇਜਾ ਮੰਡੀ ਸੁਪਰਵਾਈਜ਼ਰ ਮਾਰਕੀਟ ਕਮੇਟੀ ਫਾਜ਼ਿਲਕਾ ਅਤੇ ਸੁਨੀਲ ਕੁਮਾਰ ਵੈਟਨਰੀ ਅਧਿਕਾਰੀ ਸਰਕਾਰੀ ਗਵਾਹ ਦੇ ਰੂਪ ਵਿਚ ਹਾਜ਼ਰ ਸਨ। 


Related News