ਵਿਦੇਸ਼ ਭੇਜੀਆਂ ਪਤਨੀਆਂ ਹੱਥੋਂ ਠੱਗੇ ਜਾ ਰਹੇ ਪਤੀ, ਵੱਡੀ ਗਿਣਤੀ ’ਚ ਸਾਹਮਣੇ ਆ ਰਹੇ ਮਾਮਲੇ, ਹੈਰਾਨ ਕਰਨਗੇ ਅੰਕੜੇ

Saturday, Oct 14, 2023 - 06:25 PM (IST)

ਚੰਡੀਗੜ੍ਹ- ਅੱਜ-ਕੱਲ੍ਹ ਵਿਦੇਸ਼ ਗਈਆਂ ਕਈ ਕੁੜੀਆਂ ਸੱਤ ਫੇਰੇ ਲੈਣ ਤੋਂ ਬਾਅਦ ਵੀ ਆਪਣੇ ਹਮਸਫ਼ਰ ਨੂੰ ਭੁੱਲ ਜਾਂਦੀਆਂ ਹਨ। ਇਸ ਦੌਰਾਨ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਥੇ ਕੁੜੀਆਂ ਵਿਦੇਸ਼ ਦੀ ਧਰਤੀ 'ਤੇ ਪਹੁੰਚੇ ਕੇ ਪਤੀ ਨੂੰ ਫ਼ੋਨ ਕਰਨ ਦੀ ਗੱਲ ਦੂਰ ਉਸਦਾ ਫ਼ੋਨ ਵੀ ਨਹੀਂ ਚੁੱਕਦੀਆਂ। ਇਹ ਗੱਲ ਸੁਣ ਕੇ ਹੈਰਾਨੀ ਹੁੰਦੀ ਹੈ, ਪਰ ਅਸਲ 'ਚ ਪੰਜਾਬ 'ਚ ਨਿੱਤ ਦਿਨ ਪਤੀ ਅਜਿਹੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਹੁਣ ਇਹ ਮਾਮਲਾ ਸੂਬਾ ਸਰਕਾਰ ਤੱਕ ਪਹੁੰਚ ਗਿਆ ਹੈ। ਹਰ ਰੋਜ਼ ਦੋ ਤੋਂ ਤਿੰਨ ਸ਼ਿਕਾਇਤਾਂ ਸਰਕਾਰ ਤੱਕ ਪਹੁੰਚ ਰਹੀਆਂ ਹਨ। ਛੇ ਸਾਲਾਂ ਵਿੱਚ ਐੱਨਆਰਆਈ ਥਾਣਿਆਂ 'ਚ 277 ਸ਼ਿਕਾਇਤਾਂ ਪੁੱਜੀਆਂ ਹਨ। ਇਸ ਦੇ ਨਾਲ ਹੀ ਹੁਣ ਸਰਕਾਰ ਨੇ ਵੀ ਇਸ ਮਾਮਲੇ ਨੂੰ ਹੱਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਇਹ ਮਾਮਲਾ ਕੇਂਦਰ ਸਰਕਾਰ ਦੇ ਸਾਹਮਣੇ ਰੱਖਿਆ ਜਾਵੇਗਾ। 

ਇਹ ਵੀ ਪੜ੍ਹੋ- ਤਰਨਤਾਰਨ 'ਚ ਗੁੰਡਾਗਰਦੀ ਦਾ ਨੰਗਾ ਨਾਚ, ਮਾਮੂਲੀ ਗੱਲ ਨੂੰ ਲੈ ਕੇ ਚੱਲੀਆਂ ਗੋਲੀਆਂ, ਜਾਣੋ ਪੂਰਾ ਮਾਮਲਾ

ਪੰਜਾਬ  ਦੇ ਐੱਨਆਰਆਈ ਮੰਤਰੀ ਕੁਲਦੀਪ ਸਿੰਘ ਪਾਲੀਵਾਲ ਦਾ ਕਹਿਣਾ ਹੈ ਕਿ ਪਿਛਲੇ ਦੋ-ਤਿੰਨ ਸਾਲਾਂ ਤੋਂ ਮੁੰਡਿਆਂ ਨਾਲ ਧੋਖਾਧੜੀ ਦੇ ਮਾਮਲੇ ਵਧੇ ਹਨ। ਸੂਬਾ ਸਰਕਾਰ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੈ। ਜਲਦੀ ਹੀ ਇਸ 'ਤੇ ਕਾਬੂ ਪਾਉਣ ਲਈ ਰਣਨੀਤੀ ਬਣਾਈ ਜਾਵੇਗੀ।  ਦਰਅਸਲ, ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ਾਂ 'ਚ ਸੈਟਲ ਹੋਣ ਦਾ ਸੁਫ਼ਨਾ ਕਾਫ਼ੀ ਪੁਰਾਣਾ ਹੈ ਪਰ ਆਈਲੈਟਸ ਦੀ ਪ੍ਰੀਖਿਆ ਪਾਸ ਕਰਨਾ ਜ਼ਿਆਦਾਤਰ ਨੌਜਵਾਨਾਂ ਦੀ ਪਹੁੰਚ 'ਚ ਨਹੀਂ ਹੈ। ਨੌਜਵਾਨ ਇੱਕ ਲੋੜਵੰਦ ਪਰਿਵਾਰ ਦੀ ਕੁੜੀ ਦੀ ਭਾਲ ਕਰ ਰਹੇ ਹਨ ਜੋ ਆਈਲੈਟਸ ਪਾਸ ਕਰਕੇ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੀ ਹੈ। ਮੁੰਡੇ ਦੇ ਪਰਿਵਾਰ ਵਾਲੇ ਅਜਿਹੀਆਂ ਕੁੜੀਆਂ ਨਾਲ ਆਪਣੀਆਂ ਧੀਆਂ ਦੇ ਕੰਟਰੈਕਟ ਮੈਰਿਜ ਕਰਵਾਉਂਦੇ ਹਨ ਅਤੇ ਕੁੜੀ ਦੀ ਵਿਦੇਸ਼ਾਂ 'ਚ ਪੜ੍ਹਾਈ ਲਈ ਲੱਖਾਂ ਰੁਪਏ ਖ਼ਰਚ ਵੀ ਕਰਦੇ ਹਨ।

ਇਹ ਵੀ ਪੜ੍ਹੋ-  ਸਾਬਕਾ ਵਿਧਾਇਕ ਸੇਖੜੀ ਨੇ ਮੁੰਡੇ ਨਾਲ ਰਲ਼ ਕੁੱਟਿਆ ਆਪਣਾ ਭਰਾ, ਵੇਖੋ ਵੀਡੀਓ

ਇਹ ਪਹਿਲਾਂ ਹੀ ਤੈਅ ਹੁੰਦਾ ਹੈ ਕਿ ਕੁੜੀ ਵਿਦੇਸ਼ ਪਹੁੰਚਣ ਤੋਂ ਬਾਅਦ ਸਪਾਊਸ ਵੀਜ਼ੇ 'ਤੇ ਆਪਣੇ ਪਤੀ ਨੂੰ ਵਿਦੇਸ਼ ਬੁਲਾਏਗੀ। ਹਾਲਾਂਕਿ ਵਿਦੇਸ਼ੀ ਧਰਤੀ 'ਤੇ ਪਹੁੰਚਦੇ ਹੀ ਕੁੜੀ ਦੇ ਇਰਾਦੇ ਬਦਲ ਜਾਂਦੇ ਹਨ। ਉਹ ਆਪਣੇ ਲਈ ਇਕ ਨਵਾਂ ਸਾਥੀ ਲੱਭਦੀ ਹੈ। ਅਜਿਹੇ 'ਚ ਨੌਜਵਾਨ ਆਪਣੇ ਦੇਸ਼ 'ਚ ਹੀ ਰਹਿ ਜਾਂਦੇ ਹਨ।  ਇਸ ਤਰ੍ਹਾਂ ਦੀ ਠੱਗੀ ਦੇ ਸ਼ਿਕਾਰ ਕਈ ਵੱਡੇ ਘਰਾਂ ਦੇ ਲੋਕ ਵੀ ਹੋ ਚੁੱਕੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਕਈ ਕਾਰਨ ਹਨ।

ਇਹ ਵੀ ਪੜ੍ਹੋ- ਨਸ਼ਿਆ ਖ਼ਿਲਾਫ਼ ਜੰਗ 'ਚ ਅੰਮ੍ਰਿਤਸਰ CP ਦੀ ਪਹਿਲਕਦਮੀ, 40 ਹਜ਼ਾਰ ਵਿਦਿਆਰਥੀਆਂ ਨਾਲ ਚਲਾਉਣਗੇ ਵੱਡੀ ਮੁਹਿੰਮ

ਹੁਣ ਤੱਕ ਆਈਆਂ ਇੰਨੀਆਂ ਸ਼ਿਕਾਇਤਾਂ


ਸਾਲ  
ਸ਼ਿਕਾਇਤਾਂ ਦਰਜ ਕੇਸ
2017   27 0
2018   50 0
2019   31 03
2020 30 05
2021

40

17
2022 62 04
2023 37 0

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News