ਬਜਾਜ ਫਾਇਨਾਂਸ ਕੰਪਨੀ ਦੇ ਮੈਨੇਜਰ ‘ਤੇ ਅਣਪਛਾਤਿਆਂ ਦਾ ਹਮਲਾ, ਗੰਭੀਰ ਜ਼ਖ਼ਮੀ

Sunday, Sep 21, 2025 - 03:50 PM (IST)

ਬਜਾਜ ਫਾਇਨਾਂਸ ਕੰਪਨੀ ਦੇ ਮੈਨੇਜਰ ‘ਤੇ ਅਣਪਛਾਤਿਆਂ ਦਾ ਹਮਲਾ, ਗੰਭੀਰ ਜ਼ਖ਼ਮੀ

ਤਪਾ ਮੰਡੀ (ਸ਼ਾਮ, ਗਰਗ)-ਸਥਾਨਕ ਬਾਹਰਲੇ ਬੱਸ ਸਟੈਂਡ ਤੇ ਸ਼ਨੀਵਾਰ ਦੀ ਰਾਤ ਕੋਈ 9 ਵਜੇ ਦੇ ਕਰੀਬ ਬਜਾਜ ਫਾਇਨਾਂਸ ਕੰਪਨੀ ਤਾਇਨਾਤ ਮੈਨੇਜਰ ਦੇ ਸਿਰ ‘ਚ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸਿਰ ‘ਚ ਲੋਹੇ ਦਾ ਦੁਰਮੱਟ ਮਾਰ ਕੇ ਹਮਲਾ ਕਰ ਦਿੱਤਾ। ਹਸਪਤਾਲ ‘ਚ ਜੇਰੇ ਇਲਾਜ ਬਜਾਜ ਫਾਇਨਾਂਸ ਕੰਪਨੀ ਤਪਾ ਦੇ ਮੈਨੇਜਰ ਗੋਪਾਲ ਘਈ ਨੇ ਦੱਸਿਆ ਕਿ ਉਹ ਘਰ ਦਾ ਘਰੇਲੂ ਸਾਮਾਨ ਲੈਣ ਲਈ ਬਾਹਰਲੇ ਬੱਸ ਸਟੈਂਡ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬੀਆਂ ਲਈ ਵੱਡਾ ਖ਼ਤਰਾ! ਹੁਣ ਇਸ ਬੰਨ੍ਹ ਨੂੰ ਲੱਗੀ ਢਾਅ, ਮੁੜ ਚਿੰਤਾ 'ਚ ਕਿਸਾਨ

ਸਾਮਾਨ ਲੈਣ ਉਪਰੰਤ ਜਦ ਉਹ ਚੱਲਣ ਲੱਗਾ ਤਾਂ ਪਹਿਲਾਂ ਹੀ ਤਾਕ ‘ਚ ਖੜ੍ਹੇ ਦੋ ਅਣਪਛਾਤੇ ਮੋਟਰਸਾਇਕਲ ਸਵਾਰਾਂ ਨੇ ਲੋਹੇ ਦੇ ਦੁਰਮੱਟ ਨਾਲ ਹਮਲਾ ਕਰਕੇ ਗੰਭੀਰ ਰੂਪ ‘ਚ ਜ਼ਖ਼ਮੀ ਕਰਕੇ ਫਰਾਰ ਹੋ ਗਏ। ਜ਼ਖ਼ਮੀ ਹਾਲਤ ‘ਚ ਗੋਪਾਲ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਤਾਂ ਲਹੂ ਨਾਲ ਲਥਪਥ ਹੋਏ ਗੋਪਾਲ ਘਈ ਨੂੰ ਸਿਵਲ ਹਸਪਤਾਲ ਤਪਾ ‘ਚ ਦਾਖ਼ਲ ਕਰਵਾਇਆ ਗਿਆ। ਉਸ ਦੇ ਸਿਰ ‘ਚ 6 ਟਾਂਕੇ ਲੱਗੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਹਵਾਲਦਾਰ ਸੰਦੀਪ ਸਿੰਘ ਨੇ ਜ਼ਖ਼ਮੀ ਗੋਪਾਲ ਘਈ ਦੇ ਬਿਆਨ ਕਲਮਬੰਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ੜ੍ਹੀ ਹੋਵੇਗੀ ਵੱਡੀ ਮੁਸੀਬਤ! ਦਿੱਤੀ ਜਾ ਰਹੀ ਚਿਤਾਵਨੀ, 8 ਅਕਤੂਬਰ ਤੋਂ...

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News