ਯੂਨੀਵਰਸਿਟੀ ਆਫ ਵੈਸਟਮਿਸਟਰ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਬਣਿਆ ਪਦਮਜੀਤ

02/25/2020 11:16:21 AM

ਬਠਿੰਡਾ (ਕੁਨਾਲ) : ਬਠਿੰਡਾ ਜ਼ਿਲੇ ਦੇ ਪਦਮਜੀਤ ਸਿੰਘ ਮੇਹਤਾ ਨੇ ਯੂਨੀਵਰਸਿਟੀ ਆਫ ਵੈਸਟਮਿਸਟਰ ਸਟੂਡੈਂਟ ਯੂਨੀਅਨ (ਯੂ.ਡਬਲਯੂ.ਐਸ.ਯੂ.) ਇੰਗਲੈਂਡ ਦਾ ਪਹਿਲਾ ਭਾਰਤੀ ਪ੍ਰਧਾਨ ਬਣਨ ਦਾ ਮਾਣ ਹਾਸਲ ਕੀਤਾ ਹੈ। ਪਦਮਜੀਤ 2017 ਵਿਚ ਹਾਇਰ ਐਜੂਕੇਸ਼ਨ ਲਈ ਇੰਗਲੈਂਡ ਗਿਆ ਅਤੇ ਮੇਲਜੋਲ ਭਰੇ ਸੁਭਾਅ ਦੀ ਬਦੌਲਤ 3 ਸਾਲ ਵਿਚ ਹੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਚਹੇਤਾ ਬਣ ਗਿਆ।

PunjabKesariਪਦਮਜੀਤ ਦੀ ਇਸ ਉਪਲੱਬਧੀ 'ਤੇ ਡੀ.ਸੀ. ਅਤੇ ਐੱਸ.ਐੱਸ.ਪੀ. ਨੇ ਮੇਹਤਾ ਪਰਿਵਾਰ ਨੂੰ ਵਧਾਈ ਦਿੱਤੀ। ਉਥੇ ਹੀ ਪਦਮਜੀਤ ਸਿੰਘ ਦੇ ਇੰਗਲੈਂਡ ਤੋਂ ਬਠਿੰਡਾ ਆਉਣ 'ਤੇ ਸਵਾਗਤ ਕਰਨ ਦਾ ਐਲਾਨ ਕੀਤਾ। ਯੂਨੀਵਰਸਿਟੀ ਆਫ ਵੈਸਟਮਿੰਸਟਰ ਇੰਗਲੈਂਡ ਦੀ 180 ਸਾਲ ਪੁਰਾਣੀ ਯੂਨੀਵਰਸਿਟੀ ਹੈ, ਜਿੱਥੇ ਮੌਜੂਦਾ ਸਮੇਂ ਵਿਚ ਲਗਭਗ 22000 ਦੇ ਕਰੀਬ ਵਿਦਿਆਰਥੀ ਪੜ੍ਹ ਰਹੇ ਹਨ। 2020 ਲਈ ਪ੍ਰਧਾਨ ਅਹੁਦੇ ਲਈ 5 ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿਚ ਪੁਰਾਣਾ ਪ੍ਰਧਾਨ ਵੀ ਸ਼ਾਮਲ ਸੀ। 4 ਦਿਨ ਚੱਲੀ ਆਨਲਾਈਨ ਵੋਟਿੰਗ ਦੇ ਨਤੀਜੇ 21 ਫਰਵਰੀ ਨੂੰ ਇੰਗਲੈਂਡ ਵਿਚ ਐਲਾਨੇ ਗਏ, ਜਿਸ ਵਿਚ ਪਦਮਜੀਤ ਨੇ 1977 ਵੋਟਾਂ ਹਾਸਲ ਕੀਤੀਆਂ।


Shyna

Content Editor

Related News