ਅਣਪਛਾਤਿਆਂ ਨੇ ਪ੍ਰਵਾਸੀ ਤੋਂ ਖੋਹਿਆ ਮੋਬਾਇਲ, ਚਾਕੂ ਮਾਰ ਕੇ ਕੀਤਾ ਜ਼ਖਮੀ

02/02/2022 8:17:56 PM

ਭਵਾਨੀਗੜ੍ਹ (ਕਾਂਸਲ) : ਪਿੰਡ ਬਲਿਆਲ ਨੂੰ ਜਾਂਦੀ ਲਿੰਕ ਸੜਕ ’ਤੇ ਬੀਤੀ ਦੇਰ ਸ਼ਾਮ ਅਣਪਛਾਤਿਆਂ ਵੱਲੋਂ ਫੈਕਟਰੀ ’ਚ ਕੰਮ ਕਰਦੇ ਇਕ ਵਰਕਰ ’ਤੇ ਤੇਜ਼ਧਾਰ ਚਾਕੂਨੁਮਾ ਹਥਿਆਰ ਨਾਲ ਪੇਟ ’ਚ ਵਾਰ ਕੇ ਗੰਭੀਰ ਜ਼ਖਮੀ ਕਰਕੇ ਉਸ ਦਾ ਮੋਬਾਇਲ ਖੋਹ ਕੇ ਫਰਾਰ ਹੋ ਜਾਣ ਦੀ ਖ਼ਬਰ ਹੈ। ਆਈ. ਏ. ਐੱਲ. ਫੈਕਟਰੀ ਦੇ ਮੁੱਖ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ’ਚ ਕੰਮ ਕਰਦੇ ਵਰਕਰ ਬੀਤੀ ਦੇਰ ਸ਼ਾਮ ਆਪਣੀ ਡਿਊਟੀ ਖਤਮ ਕਰਕੇ ਜਦੋਂ ਆਪਣੀ ਰਿਹਾਇਸ਼ੀ ਬਲਿਆਲ ਰੋਡ ਵੱਡੇ ਰਜਵਾਹੇ ਨੇੜੇ ਸਥਿਤ ਕਾਲੋਨੀ ਵੱਲ ਨੂੰ ਜਾ ਰਹੇ ਸਨ ਤਾਂ ਰਸਤੇ ’ਚ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਇਕ ਵਰਕਰ ਸੁਧੀਰ ਕੁਮਾਰ ਵਾਸੀ ਪਟਨਾ (ਬਿਹਾਰ) ਨੂੰ ਘੇਰ ਲਿਆ ਤੇ ਉਸ ਤੋਂ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਸੁਧੀਰ ਵੱਲੋਂ ਇਸ ਦਾ ਵਿਰੋਧ ਕਰਨ ’ਤੇ ਲੁਟੇਰਿਆਂ ਨੇ ਉਸ ਦੇ ਪੇਟ ’ਚ ਤੇਜ਼ਧਾਰ ਚਾਕੂਨੁਮਾ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ ਅਤੇ ਉਸ ਦਾ ਮੋਬਾਇਲ ਖੋਹ ਕਰਕੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਫੈਕਟਰੀ ਦੇ ਵਰਕਰਾਂ ਨੇ ਖੂਨ ਨਾਲ ਲੱਥਪਥ ਸੁਧੀਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ, ਜਿਥੇ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪਟਿਆਲਾ ਰੈਫਰ ਕੀਤਾ ਗਿਆ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਵਧ ਸਕਦੀਆਂ ਹਨ ਸਿੱਧੂ ਦੀਆਂ ਮੁਸ਼ਕਲਾਂ, 30 ਸਾਲ ਪੁਰਾਣੇ ਮਾਮਲੇ ਦੀ ਭਲਕੇ SC 'ਚ ਹੋਵੇਗੀ ਸੁਣਵਾਈ

ਘਟਨਾ ਤੋਂ ਬਾਅਦ ਇਲਾਕੇ ’ਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਇਕ ਪਾਸੇ ਤਾਂ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਅਤੇ ਇਲਾਕੇ ’ਚ ਪੈਰਾ ਮਿਲਟਰੀ ਫੋਰਸਾਂ ਨਾਲ ਫਲੈਗ ਮਾਰਚ ਕਰਕੇ ਇਲਾਕੇ 'ਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਅਤੇ ਸੁਰੱਖਿਆ ਦੇ ਉਚੇਚੇ ਪ੍ਰਬੰਧ ਕੀਤੇ ਜਾਣ ਦੇ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸ਼ਾਮ ਨੂੰ ਹੀ ਇਲਾਕੇ ’ਚ ਘੁੰਮ ਰਹੇ ਲੁਟੇਰਿਆਂ ਵੱਲੋਂ ਬੇਖੌਫ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਲੁਟੇਰਾ ਗਿਰੋਹ ਨੂੰ ਜਲਦ ਕਾਬੂ ਕੀਤਾ ਜਾਵੇ ਤੇ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ ਪੁਲਸ ਦੀ ਗਸ਼ਤ ਤੇਜ਼ ਕੀਤੀ ਜਾਵੇ। ਘਟਨਾ ਸਬੰਧੀ ਸਹਾਇਕ ਸਬ-ਇੰਸਪੈਕਟਰ ਰਮੇਸ਼ ਕੁਮਾਰ ਨੇ ਕਿਹਾ ਕਿ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਮਲੇ ’ਚ ਜ਼ਖਮੀ ਹੋਏ ਵਿਅਕਤੀ ਦੀ ਹਾਲਤ ਗੰਭੀਰ ਹੋਣ ’ਤੇ ਅਜੇ ਬਿਆਨ ਦੇਣ ਦੇ ਕਾਬਲ ਨਾ ਹੋਣ ਕਾਰਨ ਪੂਰੀ ਜਾਣਕਾਰੀ ਹਾਸਲ ਨਹੀਂ ਹੋਈ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕ 20 ਫਰਵਰੀ ਨੂੰ ਵਾਤਾਵਰਣ ਪੱਖੀ ਆਗੂਆਂ ਨੂੰ ਹੀ ਵੋਟਾਂ ਪਾਉਣ- ਸੰਤ ਸੀਚੇਵਾਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Harnek Seechewal

Content Editor

Related News