ਰੇਲ ਗੱਡੀ ਥੱਲੇ ਆ ਕੇ ਅਣਪਛਾਤੇ ਵਿਅਕਤੀ ਦੀ ਮੌਤ

Saturday, Nov 23, 2024 - 04:16 PM (IST)

ਰੇਲ ਗੱਡੀ ਥੱਲੇ ਆ ਕੇ ਅਣਪਛਾਤੇ ਵਿਅਕਤੀ ਦੀ ਮੌਤ

ਮੁੱਲਾਂਪੁਰ ਦਾਖਾ (ਕਾਲੀਆ)- ਪਿੰਡ ਹਸਨਪੁਰ ਬੰਦ ਫਾਟਕਾਂ ਦੇ ਨੇੜੇ ਸਵੇਰੇ 7.30 ਵਜੇ ਰੇਲ ਗੱਡੀ ਦੇ ਡੀਜ਼ਲ ਇੰਜਨ ਥੱਲੇ ਆ ਕੇ ਇੱਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਤਫਤੀਸ਼ੀ ਅਫ਼ਸਰ ਏ.ਐੱਸ.ਆਈ. ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੇ ਕਾਲੇ ਰੰਗ ਦੀ ਪੈਂਟ, ਲਾਲ ਸ਼ਰਟ ਅਤੇ ਕਾਲੇ ਰੰਗ ਦੀ ਜਾਕਟ ਪਾਈ ਹੋਈ ਹੈ। ਜਿਸ ਦੀ ਉਮਰ 65 ਤੋਂ 70 ਸਾਲ ਜਾਪਦੀ ਹੈ, ਦੀ ਲਾਸ਼ ਸ਼ਨਾਖਤ ਲਈ ਸਿਵਲ ਹਸਪਤਾਲ ਮੋਰਚਰੀ ਵਿਖੇ 72 ਘੰਟੇ ਲਈ ਰੱਖੀ ਗਈ ਹੈ। ਜੋ ਵੀ ਇਸ ਨੂੰ ਜਾਣ ਦਾ ਹੋਵੇ ਪੁਲਸ ਰੇਲਵੇ ਚੌਂਕੀ ਜਗਰਾਉਂ ਨਾਲ ਸੰਪਰਕ ਕਰ ਸਕਦਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਆਉਣ ਵਾਲਿਆਂ ਲਈ ਅਹਿਮ ਖ਼ਬਰ: 24 ਨਵੰਬਰ ਨੂੰ ਬੰਦ ਰਹੇਗੀ ਇਹ ਸੜਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News