ਸਕੂਟਰੀ ਚਲਾ ਰਹੇ 10 ਸਾਲਾ ਮੁੰਡੇ ਦਾ ਟ੍ਰੈਫਿਕ ਪੁਲਸ ਨੇ ਕੀਤਾ ਚਲਾਨ, ਉਮਰ ਜਾਣ ਖੁਦ ਅਧਿਕਾਰੀ ਵੀ ਰਹਿ ਗਏ ਹੈਰਾਨ
Tuesday, Dec 26, 2023 - 02:42 AM (IST)
ਲੁਧਿਆਣਾ (ਸੰਨੀ)- ਸ਼ਹਿਰ ਵਿੱਚ ਅੰਡਰਏਜ ਡ੍ਰਾਈਵੰਗ ਨਹੀਂ ਰੁਕ ਰਹੀ, ਜਿਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਮਾਪਿਆਂ ਵੱਲੋਂ ਸਮਝਦਾਰੀ ਨਾ ਦਿਖਾਉਣਾ ਹੈ। ਮਾਪਿਆਂ ਵੱਲੋਂ ਆਪਣੇ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਵਾਹਨਾਂ ਦੀ ਚਾਬੀ ਦੇ ਕੇ ਉਨ੍ਹਾਂ ਦੀ ਅਤੇ ਸੜਕ ’ਤੇ ਚੱਲ ਰਹੇ ਹੋਰਨਾਂ ਲੋਕਾਂ ਦੀ ਜਾਨ ਖ਼ਤਰੇ ਵਿੱਚ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ
ਇਸੇ ਹੀ ਤਰ੍ਹਾਂ ਇਕ ਮਾਮਲੇ ਵਿੱਚ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਸਕੂਟਰ ਚਲਾ ਰਹੇ ਇਕ 10 ਸਾਲ ਦੇ ਬੱਚੇ ਦਾ ਚਲਾਨ ਕੀਤਾ ਹੈ। ਇਕ ਵਾਰ ਤਾਂ ਅਧਿਕਾਰੀ ਵੀ ਉਸ ਦੀ ਉਮਰ ਜਾਣ ਕੇ ਹੈਰਾਨ ਰਹਿ ਗਏ ਸਨ। ਮੌਕੇ ‘ਤੇ ਤੁਰੰਤ ਉਕਤ ਅੰਡਰਏਜ ਚਾਲਕ ਦੇ ਮਾਪਿਆਂ ਨੂੰ ਬੁਲਾਇਆ ਗਿਆ। ਚਾਲਕ ਦਾ ਚਲਾਨ ਕਰਨ ਦੇ ਨਾਲ ਹੀ ਸਕੂਟਰ ਉਸ ਦੇ ਪੈਰੇਂਟਸ ਦੇ ਹਵਾਲੇ ਕੀਤਾ ਗਿਆ।
ਇਹ ਵੀ ਪੜ੍ਹੋ- ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ
ਟ੍ਰੈਫਿਕ ਪੁਲਸ ਅੰਡਰਏਜ ਡ੍ਰਾਈਵਿੰਗ ’ਤੇ ਰੋਕ ਲਗਾਉਣ ਲਈ ਸਮੇਂ ਸਮੇਂ ’ਤੇ ਮੁਹਿੰਮ ਚਲਾਉਂਦੀ ਰਹਿੰਦੀ ਹੈ। ਇਸ ਸਾਲ ਵੀ 3100 ਤੋਂ ਵੱਧ ਅਜਿਹੇ ਅੰਡਰਏਜ ਚਾਲਕਾਂ ਦੇ ਚਲਾਨ ਕੀਤੇ ਗਏ ਹਨ ਜਿਨ੍ਹਾਂ ਦੇ ਕੋਲ ਡ੍ਰਾਈਵਿੰਗ ਲਾਇਸੈਂਸ ਨਹੀਂ ਸਨ। ਜੇਕਰ ਅੰਡਰਏਜ ਡ੍ਰਾਈਵਿੰਗ ’ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਹੈ ਤਾਂ ਪੇਰੇਂਟਸ ਨੂੰ ਵੀ ਸਮਝਦਾਰੀ ਦਿਖਾ ਕੇ ਆਪਣੇ ਬੱਚਿਆਂ ਨੂੰ ਵਾਹਨ ਦੀ ਚਾਬੀ ਫੜਾਉਣ ਤੋਂ ਗੁਰੇਜ ਕਰਨਾ ਪਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8