ਰੰਜ਼ਿਸ਼ ਦੇ ਚੱਲਦਿਆਂ ਚਾਚੇ-ਭਤੀਜੇ ਦੀ ਕੀਤੀ ਕੁੱਟਮਾਰ, 12 ਖ਼ਿਲਾਫ਼ ਮਾਮਲਾ ਦਰਜ
Monday, Jul 29, 2024 - 03:32 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ)- ਥਾਣਾ ਸਦਰ ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਲੂੰਬੜੀ ਵਾਲਾ ਮਰਲੇ ਵਿਖੇ ਰੰਜ਼ਿਸ਼ ਦੇ ਚੱਲਦਿਆਂ ਚਾਚੇ-ਭਤੀਜੇ ਦੀ ਕੁੱਟਮਾਰ ਕਰਕੇ ਸੱਟਾਂ ਮਾਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਪੁਲਸ ਨੇ 6 ਬਾਏ ਨੇਮ ਵਿਅਕਤੀਆਂ ਅਤੇ 6 ਹੋਰ ਨਾਮਜ਼ਦ ਆਦਮੀ, ਔਰਤਾਂ ਖ਼ਿਲਾਫ਼ 333, 115 (2), 342 (2), 191 (3), 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਰਾਜੂ ਪੁੱਤਰ ਸੋਹਨ ਵਾਸੀ ਪਿੰਡ ਲੂੰਬੜੀ ਵਾਲਾ ਮਰਲੇ ਨੇ ਦੱਸਿਆ ਕਿ ਦੋਸ਼ੀ ਜੀਤਾ ਪੁੱਤਰ ਹਾਕਮ, ਰੰਗਾ ਪੁੱਤਰ ਜੀਤਾ, ਵੰਸ਼ ਪੁੱਤਰ ਮਲਕੀਤ, ਅਰਜਨ ਪੁੱਤਰ ਇੰਦਰ, ਗੋਪਾਲ ਪੁੱਤਰ ਮੰਗੂ, ਰਾਕੇਸ਼ ਪੁੱਤਰ ਮੰਗਲ ਵਾਸੀਅਨ ਲੂੰਬੜੀ ਵਾਲਾ ਅਤੇ 6 ਆਦਮੀਆਂ, ਔਰਤਾਂ ਨੇ ਹਮਮਸ਼ਵਰਾ ਹੋ ਕੇ ਉਸ ਦੇ ਘਰ ਦਾਖ਼ਲ ਹੋ ਕੇ ਉਸ ਦੀ ਅਤੇ ਉਸ ਦੇ ਭਤੀਜੇ ਦੀ ਕੁੱਟਮਾਰ ਕੀਤੀ ਸੱਟਾਂ ਮਾਰੀਆਂ।
ਇਹ ਵੀ ਪੜ੍ਹੋ- ਅਕਾਲੀ ਦਲ ਦੇ ਬਾਗੀ ਧੜੇ ਦੀ ਹੋਈ ਮੀਟਿੰਗ, ਗੁਰਪ੍ਰਤਾਪ ਵਡਾਲਾ ਬੋਲੇ, ਪਾਰਟੀ 'ਚ ਹਾਵੀ ਨਹੀਂ ਹੋਵੇਗਾ ਪਰਿਵਾਰਵਾਦ
ਕਾਰਨ ਰੰਜ਼ਿਸ਼ ਇਹ ਹੈ ਕਿ ਉਸ ਦੀ ਭਤੀਜੀ ਨੂੰ ਦੋਸ਼ੀ ਅਰਜਨ ਭਜਾ ਕੇ ਲੈ ਗਿਆ ਸੀ ਅਤੇ ਉਸ ਨੇ ਇਸ ਨੂੰ ਲੜਕੀ ਵਾਪਸ ਕਰਨ ਲਈ ਕਿਹਾ, ਇਨ੍ਹਾਂ ਨੇ ਲੜਕੀ ਵਾਪਸ ਨਹੀਂ ਕੀਤੀ ਅਤੇ ਇਨ੍ਹਾਂ ਦਾ ਬੋਲ ਬੁਲਾਰਾ ਹੋ ਗਿਆ। ਇਸੇ ਰੰਜ਼ਿਸ਼ ਕਰਕੇ ਉਸ ਦੀ ਅਤੇ ਉਸ ਦੇ ਭਤੀਜੇ ਦੇ ਸੱਟਾਂ ਮਾਰੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਜਵੰਤ ਕੌਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ, ਕੇਸਰੀ ਰੰਗ ਨੂੰ ਬਦਲਣ ਦੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।