ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ, ਇਕ ਡਰਾਈਵਰ ਦੀ ਕੱਟੀ ਲੱਤ
Tuesday, Oct 01, 2024 - 06:14 PM (IST)
ਫਾਜ਼ਿਲਕਾ (ਨਾਗਪਾਲ)- ਅੱਜ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਬਾਧਾ ਟੀ-ਪੁਆਇੰਟ ਕੋਲ ਦੋ ਟਰੱਕਾਂ ਦੀ ਆਹਮੋ-ਸਾਹਮਣੇ ਤੋਂ ਟੱਕਰ ਹੋ ਗਈ। ਜਿਸ ਕਾਰਨ ਇਕ ਟਰੱਕ ਡਰਾਈਵਰ ਸਟੇਅਰਿੰਗ ’ਚ ਫਸ ਗਿਆ ਅਤੇ ਉਸ ਦੀ ਲੱਤ ਕੱਟੀ ਗਈ। ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਓਵਰਲੋਡ ਸੀ ਅਤੇ ਦਰੱਖਤ ਬਹੁਤ ਵੱਡਾ ਹੋਣ ਕਾਰਨ ਡਰਾਈਵਰ ਨੇ ਕੱਟ ਮਾਰ ਦਿੱਤਾ । ਜਿਸ ਕਾਰਨ ਇਕ ਟਰੱਕ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ- ਮੰਗਣੀ ਹੋਣ ਤੋਂ ਬਾਅਦ ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ, ਮੰਗੇਤਰ ਨੇ ਉਹ ਕੀਤਾ ਜੋ ਸੋਚਿਆ ਨਾ ਸੀ
ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਪਰ ਮਾਲੀ ਨੁਕਸਾਨ ਕਾਫ਼ੀ ਹੋਇਆ ਹੈ। ਇਕ ਟਰੱਕ ਸੇਬਾਂ ਨਾਲ ਭਰਿਆ ਹੋਇਆ ਸੀ। ਜ਼ਖ਼ਮੀ ਡਰਾਈਵਰ ਨੂੰ ਹਸਪਤਾਲ ਇਲਾਜ ਲਈ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ- ਚਿੱਟੇ ਦਿਨ ਘਰ ਵੜ ਆਏ ਲੁਟੇਰਿਆਂ ਨਾਲ ਭਿੜ ਗਈ ਔਰਤ, ਵੀਡੀਓ ਦੇਖ ਖੜ੍ਹੇ ਹੋਣਗੇ ਰੌਂਗਟੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8