ਦੋ ਧਿਰਾਂ ਭਿੜੀਅਾਂ, 1 ਜ਼ਖਮੀ
Tuesday, Dec 18, 2018 - 12:15 AM (IST)

ਬਰਨਾਲਾ, (ਵਿਵੇਕ ਸਿੰਧਵਾਨੀ,ਰਵੀ)- ਬੱਸ ਸਟੈਂਡ ਨੇਡ਼ੇ ਪੀ. ਆਰ. ਟੀ. ਸੀ. ਵਰਕਸ਼ਾਪ ਰੋਡ ’ਤੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਇਕ ਪਰਿਵਾਰ ਵਲੋਂ ਇਕ ਲਡ਼ਕੇ ਦੀ ਸੋਟੀਆਂ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ। ਦੇਖਦੇ ਹੀ ਦੇਖਦੇ ਉਥੇ ਸੈਂਕਡ਼ਿਆਂ ਦੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਤੇ ਕੁੱਟ-ਮਾਰ ਦੀ ਮੋਬਾਇਲ ਰਾਹੀਂ ਵੀਡੀਓ ਬਣਾਉਣ ਲੱਗ ਗਏ। ਕਿਸੇ ਨੇ ਵੀ ਲਡ਼ਾਈ ਕਿਉਂ ਹੋ ਰਹੀ ਹੈ, ਦਾ ਕੋਈ ਕਾਰਨ ਨਹੀਂ ਜਾਣਿਆ ਅਤੇ ਨਾ ਹੀ ਲਡ਼ਾਈ ਛੁਡਾਉਣ ਦੀ ਕੋਸ਼ਿਸ਼ ਕੀਤੀ। ਮਾਰ ਖਾਂਦਾ ਹੋਇਆ ਲਡ਼ਕਾ ਲਹੂ ਲੁਹਾਨ ਹੋ ਗਿਆ। ‘ਜਗ ਬਾਣੀ’ ਟੀਮ ਵਲੋਂ ਮੌਕੇ ’ਤੇ ਪਹੁੰਚ ਕੇ ਪਹਿਲ ਦੇ ਆਧਾਰ ’ਤੇ ਪੁਲਸ ਕੰਟਰੋਲ ਰੂਮ ’ਚ ਫੋਨ ਕਰ ਕੇ ਮੌਕੇ ’ਤੇ ਪੁਲਸ ਨੂੰ ਬੁਲਾਇਆ। ਪੁਲਸ ਦੇ ਆਉਂਦੇ ਹੀ ਦੋਨੋਂ ਧੀਰਾਂ ਤਿੱਤਰ-ਬਿੱਤਰ ਹੋਣ ਲੱਗੀਆਂ। ਲਡ਼ਾਈ ਦੇ ਕਾਰਨਾਂ ਦਾ ਕੋਈ ਸਪੱਸ਼ਟ ਪਤਾ ਨਹੀਂ ਚੱਲਿਆ।
®ਕੀ ਕਹਿੰਦੇ ਨੇ ਚੌਕੀ ਇੰਚਾਰਜ
ਜਦੋਂ ਇਸ ਸਬੰਧੀ ਬੱਸ ਸਟੈਂਡ ਪੁਲਸ ਚੌਕੀ ਦੇ ਇੰਚਾਰਜ ਚਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਨੋਂ ਪਾਰਟੀਆਂ ਨੂੰ ਉਨ੍ਹਾਂ ਨੇ ਆਪਣੇ ਕੋਲ ਬੁਲਾ ਲਿਆ ਹੈ। ਜ਼ਖਮੀ ਲਡ਼ਕੇ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਦੂਸਰੀ ਪਾਰਟੀ ਤੋਂ ਲਡ਼ਾਈ ਦੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਉਪਰੰਤ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।