ਚੋਰੀ ਦੇ ਪਿਸਤੌਲ ਸਮੇਤ ਦੋ ਕਾਬੂ

Thursday, Mar 04, 2021 - 11:08 PM (IST)

ਚੋਰੀ ਦੇ ਪਿਸਤੌਲ ਸਮੇਤ ਦੋ ਕਾਬੂ

ਜੈਤੋ,(ਗੁਰਮੀਤਪਾਲ)- ਐੱਸ. ਆਈ. ਕੁਲਬੀਰ ਚੰਦ ਇੰਚਾਰਜ ਜੈਤੋ ਅਤੇ ਉਸ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਜਦ ਉਹ ਗਸ਼ਤ ਦੌਰਾਨ ਪਿੰਡ ਰਣ ਸਿੰਘ ਵਾਲਾ ਨੂੰ ਜਾ ਰਹੇ ਸਨ ਤਾਂ ਇੱਟਾਂ ਦੇ ਭੱਠੇ ਕੋਲ ਦੋ ਨੌਜਵਾਨ ਮੋਟਰਸਾਈਕਲ ’ਤੇ ਆਉਂਦੇ ਦਿਖਾਈ ਦਿੱਤੇ। ਨੌਵਜਾਨ ਪੁਲਸ ਨੂੰ ਦੇਖ ਆਪਣੇ ਮੋਟਰਸਾਈਕਲ ਨੂੰ ਮੋੜਨ ਲੱਗੇ ਅਤੇ ਘਬਰਾ ਕੇ ਡਿੱਗ ਪਏ। ਸ਼ੱਕ ਦੇ ਅਧਾਰ ’ਤੇ ਪਰਮਿੰਦਰ ਸਿੰਘ ਨੇ ਸਾਥੀਆ ਦੀ ਮਦਦ ਨਾਲ ਉਨ੍ਹਾਂ ਨੌਜਵਾਨਾਂ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਜਿਨ੍ਹਾ ਨੇ ਆਪਣਾ ਨਾਮ ਨਵਦੀਪ ਸਿੰਘ ਉਰਫ ਸਵੀਟ ਅਤੇ ਮੋਹਿਤ ਸ਼ਰਮਾ ਉਰਫ ਮੰਟੂ ਦੱਸਿਆ, ਜਿਨ੍ਹਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇਕ 32 ਬੋਰ ਪਿਸਤੌਲ, 3 ਰੌਂਦ ਜਿੰਦਾ 32 ਬੋਰ ਅਤੇ ਤਿੰਨ ਖੋਲ 32 ਬੋਰ ਬਰਾਮਦ ਹੋਏ। ਪੁਲਸ ਨੇ ਮੋਟਰਸਾਈਕਲ ਕਬਜ਼ੇ ’ਚ ਲੈ ਕੇ ਮੁਕੱਦਮਾ ਦਰਜ ਕਰ ਲਿਆ।


author

Bharat Thapa

Content Editor

Related News