ਟਰੱਕ ਆਪਰੇਟਰਾਂ ਵਲੋਂ 20 ਤੋਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਨ ਦਾ ਐਲਾਨ

07/16/2018 10:52:37 AM

ਬਨੂੜ (ਗੁਰਪਾਲ)—ਕੇਂਦਰ ਦੀ ਮੋਦੀ ਸਰਕਾਰ ਵਲੋਂ ਡੀਜ਼ਲ ਨੂੰ ਜੀ.ਐੱਸ.ਟੀ. ਦੇ ਘੇਰੇ 'ਚ ਵਾ ਲਿਆਉਣ ਤੇ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦੇਣ ਦੇ ਰੋਸ ਵਜੋਂ 20 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਕੀਤਾ ਜਾਵੇਗਾ। ਇਹ ਪ੍ਰਗਟਾਵਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਸੰਘਰਸ਼ ਕਮੇਟੀ ਦੇ ਪ੍ਰਧਾਨ ਚਰਨ ਸਿੰਘ ਲੁਹਾਰਾਂ ਤੇ ਸੀਨੀਅਰ ਟਰਾਂਸਪੋਰਟਰ ਕਾਮਰੇਡ ਪ੍ਰੇਮ ਸਿੰਘ ਘੜਾਮਾ ਨੇ ਟਰੱਕ ਆਪਰੇਟਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ। 
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਿੱਜੀ ਧਨਾਢਾਂ ਘਰਾਣਿਆਂ ਨੂੰ ਲਾਭ ਪਹੁੰਚਾਇਣ ਲਈ ਹੀ ਡੀਜ਼ਲ ਨੂੰ ਜੀ.ਐੱਸ.ਟੀ. ਦੇ ਘੇਰੇ 'ਚੋਂ ਬਾਹਰ ਰੱਖਿਆ ਹੋਇਆ ਹੈ, ਜੋ ਕਿ ਦੇਸ਼ ਦੇ ਟਰਾਂਸਪੋਰਟਰਾਂ ਤੇ ਹੋਰ ਵਸਨੀਕਾਂ ਨਾਲ ਸਰਾਸਰ ਧੋਖਾ ਹੈ। ਚਰਨ ਸਿੰਘ ਲੋਹਾਰਾਂ ਤੇ ਕਾਮਰੇਡ ਘੜਾਮਾ ਨੇ ਕਿਹਾ ਕਿ ਦਿਨੋਂ-ਦਿਨ ਦੇਸ਼ 'ਚ ਵਧ ਰਹੀ ਟੋਲ-ਪਲਾਜ਼ਿਆਂ ਦੀ ਗਿਣਤੀ ਤੇ ਇੰਸ਼ੋਰੈਂਸ ਕੰਪਨੀਆਂ ਵਲੋਂ ਕੀਤੀ ਜਾ ਰਹੀ ਟਰਾਂਸਪੋਰਟਰਾਂ ਦੀ ਅੰਨ੍ਹੇਵਾਹ ਲੁੱਟ ਕਾਰਨ ਇਹ ਧੰਦਾ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਟੀ.ਡੀ. ਐੱਸ. ਬੰਦ ਕੀਤਾ ਹੋਇਆ ਸੀ ਪਰ ਮੋਦੀ ਸਰਕਾਰ ਨੇ ਇਸ ਨੂੰ ਚਾਲੂ ਕਰਕੇ ਟਰੱਕ ਆਪਰੇਟਰਾਂ ਨੂੰ ਅਫਸਰਸ਼ਾਹੀ ਦੇ ਚੱਕਰ 'ਚੋਂ ਕੱਢਣ ਲਈ ਮਜ਼ਬੂਰ ਕੀਤਾ ਹੈ, ਜਿਸ ਨੂੰ ਵਾਪਸ ਲੈਣਾ ਚਾਹੀਦਾ ਹੈ।
ਇਸ ਮੌਕੇ ਪਹੁੰਚੇ ਪੰਚਾਇਤੀ ਰਾਜ ਪ੍ਰੀਸ਼ਦ ਦੇ ਸੂਬਾ ਪ੍ਰਧਾਨ ਕੁਲਜੀਤ ਸਿੰਘ ਰੰਧਾਵਾ ਜੋ ਕਿ ਸੀਨੀਅਰ ਕਾਂਗਰਸੀ ਆਗੂ ਤੇ ਆਪਰੇਟਰਾਂ ਵਲੋਂ 20 ਜੁਲਾਈ ਤੋਂ ਕੀਤੇ ਜਾਣ ਵਾਲੇ ਅਣਮਿੱਥੇ ਸਮੇਂ ਦੇ ਚੱਕੇ ਜਾਮ ਦਾ ਸਮਰਥਨ ਕਰਨ ਦਾ ਐਲਾਨ ਵੀ ਕੀਤਾ। ਮੀਟਿੰਗ 'ਚ ਗੁਰਵਦਿੰਰ ਬਸੀ ਈਸੇ ਖਾਂ, ਰਿੰਕੂ ਸੰਭੂਕਲਾਂ ਗੁਰਜੰਟ ਸਿੰਘ ਘੜਾਮਾ,ਸੁਖਦੇਵ ਮੋਹੀ, ਸੋਨੀ ਸੁਨਾਮ, ਰਘਬੀਰ ਮੋਹੀ, ਅਜੈਬ ਬੱਸੀ, ਬਲਦੇਵ ਸਿੰਘ ਕਨੌੜ ਤੋਂ ਇਲਾਵਾ ਇਲਾਕੇ ਦੇ ਬਹੁਤ ਸਾਰੇ ਟਰੱਕ ਓਪਰੇਟਰ 'ਚ ਟਰਾਂਸਪੋਰਟ ਹਾਜ਼ਰ ਸਨ।


Related News