ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਲਿਆ ਫਾਹ

09/02/2019 9:19:40 PM

ਮੂਨਕ (ਵਰਤੀਆ)- ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਬੰਗਾਂ ਵਿਖੇ ਕਰਜ਼ੇ ਦੇ ਬੋਝ ਤੋਂ ਤੰਗ ਆ ਕੇ ਇਕ ਕਿਸਾਨ ਨੇ ਆਪਣੇ ਘਰ ’ਚ ਫਾਹ ਲੈ ਕੇ ਆਤਮ-ਹੱਤਿਆ ਕਰ ਲਈ, ਮ੍ਰਿਤਕ ਦੇ ਪਰਿਵਾਰ ਨੇ ਜਲਦਬਾਜ਼ੀ ’ਚ ਆ ਕੇ ਪੁਲਸ ਰਿਪੋਰਟ ਅਤੇ ਪੋਸਟਮਾਰਟਮ ਕਰਵਾਏ ਬਿਨਾਂ ਹੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਮ੍ਰਿਤਕ ਜਗਦੀਪ ਸਿੰਘ ਪੁੱਤਰ ਕਰਮ ਸਿੰਘ ਵਾਸੀ ਬੰਗਾਂ ਦੀ ਮਾਤਾ ਬਿਮਲਾ ਦੇਵੀ ਅਤੇ ਸਮਾਜ ਸੇਵੀ ਆਗੂ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਉਸ ਦਾ ਇਕਲੌਤਾ ਪੁੱਤਰ ਜਗਦੀਪ ਸਿੰਘ ਕੋਲ ਕਰੀਬ ਤਿੰਨ ਏਕੜ ਜ਼ਮੀਨ ਸੀ ਪਰ ਘਰੇਲੂ ਖਰਚੇ ਜ਼ਿਆਦਾ ਹੋਣ ਕਾਰਣ ਪ੍ਰੇਸ਼ਾਨ ਰਹਿੰਦਾ ਸੀ, ਜਦਕਿ ਕੁੱਝ ਸਾਲ ਪਹਿਲਾਂ ਇਸ ਦਾ ਐਕਸੀਡੈਂਟ ਹੋਣ ਕਰਕੇ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ, ਜਿਸ ਤੋਂ ਬਾਅਦ ਇਸ ਦੇ ਪਰਿਵਾਰ ਨੂੰ ਘਰ ਦਾ ਗੁਜ਼ਾਰਾ ਚਲਾਣਾ ਹੋਰ ਵੀ ਅੌਖਾ ਹੋ ਗਿਆ। ਇਸ ਤੋਂ ਬਾਅਦ ਪਰਿਵਾਰ ਉੱਪਰ ਬੈਂਕ ਦਾ ਕਰਜ਼ਾ ਤਿੰਨ ਲੱਖ ਰੁਪਏ ਅਤੇ ਰਿਸ਼ਤੇਦਾਰਾਂ ਦਾ ਕਰਜ਼ਾ ਕਰੀਬ ਛੇ ਲੱਖ ਰੁਪਏ ਤੱਕ ਪਹੁੰਚ ਚੁੱਕਾ ਸੀ, ਜਿਸ ਕਰਕੇ ਪ੍ਰੇਸ਼ਾਨ ਹੋਏ ਉਕਤ ਵਿਅਕਤੀ ਨੇ ਆਪਣੇ ਘਰ ’ਚ ਹੀ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਮੌਕੇ ’ਤੇ ਪਰਿਵਾਰ ਨੇ ਜਲਦਬਾਜ਼ੀ ’ਚ ਬਿਨਾਂ ਪੁਲਸ ਰਿਪੋਰਟ ਅਤੇ ਪੋਸਟਮਾਰਟਮ ਕਰਵਾਏ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ।


Karan Kumar

Content Editor

Related News