ਕਿਸਾਨ ਅੰਦੋਲਨ ਕਾਰਣ ਰੇਲ ਗੱਡੀਆਂ ਰੱਦ ਕਰਨ ਦਾ ਸਿਲਸਿਲਾ ਜਾਰੀ

12/11/2020 6:08:15 PM

ਜੈਤੋ (ਪਰਾਸ਼ਰ): ਉੱਤਰੀ ਰੇਲਵੇ ਵਲੋਂ ਪੰਜਾਬ 'ਚ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਰੇਲ ਗੱਡੀਆਂ ਨੂੰ ਰੱਦ ਕਰਨਾ, ਛੋਟਾ ਚੱਲਣਾ, ਅੰਸ਼ਕ ਰੱਦ ਕਰਨਾ ਅਤੇ ਰੂਟ 'ਚ ਤਬਦੀਲੀ ਦਾ ਸਿਲਸਿਲਾ ਜਾਰੀ ਹੈ,ਜਿਸ ਕਾਰਣ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਨੇ ਇਸ ਸਬੰਧ ਵਿਚ ਆਪਣੇ ਆਦੇਸ਼ ਵੀ ਜਾਰੀ ਕੀਤੇ ਹਨ, ਜਿਨ੍ਹਾਂ 'ਚ 11 ਅਤੇ 13 ਦਸੰਬਰ ਨੂੰ ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਰੱਦ ਹੋਣ ਵਾਲੀਆਂ ਟ੍ਰੇਨਾਂ ਦੀ ਸੂਚੀ-
ਉਨ੍ਹਾਂ 'ਚ ਰੇਲ ਨੰਬਰ 02379-80 , 05211 ਡਿਬਰੂਗੜ੍ਹ-ਅੰਮ੍ਰਿਤਸਰ ਐਕਸਪ੍ਰੈੱਸ , 02715 ਨਾਂਦੇੜ- ਅੰਮ੍ਰਿਤਸਰ ਐਕਸਪ੍ਰੈੱਸ, 08237 ਕੋਰਬਾ-ਅੰਮ੍ਰਿਤਸਰ ਐਕਸਪ੍ਰੈੱਸ ਜੇਸੀ, 02925 ਬਾਂਦਰਾ ਟਰਮਿਨਸ - ਅੰਮ੍ਰਿਤਸਰ ਐਕਸਪ੍ਰੈੱਸ, 04652 ਅੰਮ੍ਰਿਤਸਰ-ਜੈਯਾਨਗਰ ਐਕਸਪ੍ਰੈੱਸ 11 ਦਸੰਬਰ ਨੂੰ ਰੱਦ ਰਹੇਗੀ ਉੱਥੇ ਹੀ ਅੰਮ੍ਰਿਤਸਰ-ਬਾਂਦਰਾ ਟਰਮੀਨਸ ਐਕਸਪ੍ਰੈੱਸ ਜੇਸੀਓ,04651 ਜੈਯਨਗਰ-ਅੰਮ੍ਰਿਤਸਰ ਐਕਸਪ੍ਰੈੱਸ ਜੇਸੀਓ 13 ਨੂੰ ਰੱਦ ਰਹੇਗੀ।

ਬਿਆਸ-ਤਰਨਤਾਰਨ-ਅੰਮ੍ਰਿਤਸਰ ਰਾਹੀ ਚੱਲਣ ਵਾਲੀਆਂ ਟ੍ਰੇਨਾਂ -02903 ਮੁੰਬਈ ਸੈਂਟਰਲ-ਅੰਮ੍ਰਿਤਸਰ ਐਕਸਪ੍ਰੈੱਸ, 02904 ਅੰਮ੍ਰਿਤਸਰ-ਮੁੰਬਈ ਸੈਂਟਰਲ ਐਕਸਪ੍ਰੈੱਸ, 04649/73 ਜਯਨਗਰ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ, 04650/74 ਅੰਮ੍ਰਿਤਸਰ-ਜਯਨਗਰ ਐਕਸਪ੍ਰੈੱਸ ਸ਼ਾਮਲ ਸਨ।


Shyna

Content Editor

Related News