ਰੇਲਗੱਡੀ ਦੀ ਫੇਟ ਵੱਜਣ ਨਾਲ ਅੌਰਤ ਦੀ ਮੌਤ
Saturday, Dec 01, 2018 - 02:35 AM (IST)

ਬਠਿੰਡਾ, (ਪਰਮਿੰਦਰ)- ਬਠਿੰਡਾ-ਡੱਬਵਾਲੀ ਰੇਲਵੇ ਲਾਈਨ ’ਤੇ ਨਰੂਆਣਾ ਰੇਲਵੇ ਫਾਟਕ ਨੇਡ਼ੇ ਇਕ ਅਣਪਛਾਤੀ ਅੌਰਤ ਦੀ ਰੇਲਗੱਡੀ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ। ਫਿਲਹਾਲ ਅੌਰਤ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਜਨਸੇਵਾ ਬਠਿੰਡਾ ਦੀ ਲਾਇਫ ਸੇਵਿੰਗ ਬ੍ਰਿਗੇਡ ਦੇ ਮਨੀਕਰਨ ਸ਼ਰਮਾ ਤੇ ਸੰਦੀਪ ਸਿੰਘ ਗਿੱਲ ਮੌਕੇ ’ਤੇ ਪਹੁੰਚੇ ਅਤੇ ਜੀ. ਆਰ. ਪੀ. ਦੀ ਨਿਗਰਾਨੀ ਹੇਠ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ।