ਟ੍ਰੈਫਿਕ ਪੁਲਸ ਵੱਲੋਂ ਦੁਕਾਨ ਅੱਗੇ ਖਡ਼੍ਹੀ ਕਾਰ ਦਾ ਚਲਾਨ ਕੱਟਣ ’ਤੇ ਭਡ਼ਕੇ ਵਪਾਰੀ

Thursday, Jan 17, 2019 - 12:59 AM (IST)

ਟ੍ਰੈਫਿਕ ਪੁਲਸ ਵੱਲੋਂ ਦੁਕਾਨ ਅੱਗੇ ਖਡ਼੍ਹੀ ਕਾਰ ਦਾ ਚਲਾਨ ਕੱਟਣ ’ਤੇ ਭਡ਼ਕੇ ਵਪਾਰੀ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਕੱਚਾ ਕਾਲਜ ਰੋਡ ’ਤੇ ਉਸ ਸਮੇਂ ਹੰਗਾਮਾ ਖਡ਼੍ਹਾ ਹੋ ਗਿਆ ਜਦੋਂ ਟ੍ਰੈਫਿਕ ਪੁਲਸ ਵੱਲੋਂ ਇਕ ਦੁਕਾਨ ’ਤੇ ਖਰੀਦਦਾਰੀ ਕਰਨ ਆਏ ਗਾਹਕ  ਦੇ ਵ੍ਹੀਕਲ ਦਾ ਚਲਾਨ ਕੱਟ ਦਿੱਤਾ।
 ਇਸ ਤੋਂ ਭਡ਼ਕ ਕੇ ਕੱਚਾ ਕਾਲਜ ਰੋਡ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਰੋਡ ਜਾਮ ਕਰ ਕੇ ਧਰਨਾ ਲਾ ਦਿੱਤਾ ਤੇ ਟ੍ਰੈਫਿਕ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨੇ ’ਚ ਕਾਂਗਰਸੀ ਕੌਂਸਲਰ ਵੀ ਸ਼ਾਮਲ ਹੋਇਆ ਤੇ ਉਸ ਨੇ ਵੀ ਪੁਲਸ ਖਿਲਾਫ  ਭਡ਼ਾਸ ਕੱਢੀ।  
 ਜਿਸ ਗੱਡੀ ਦਾ ਕੱਚਾ ਕਾਲਜ ਰੋਡ ’ਤੇ ਚਲਾਨ ਕੀਤਾ ਗਿਆ ਉਹ ਰੋਡ ਵਿਚਕਾਰ ਖਡ਼੍ਹੀ ਸੀ। ਬਾਕੀ ਟ੍ਰੈਫਿਕ ਪੁਲਸ ਵੱਲੋਂ ਰੋਡ ’ਤੇ ਪਏ ਬੋਰਡ ਨੂੰ ਵੀ ਇਕ ਸਾਈਡ ’ਤੇ ਕਰਵਾਇਆ ਗਿਆ ਸੀ ਕਿਉਂਕਿ ਇਹ ਬੋਰਡ ਟ੍ਰੈਫਿਕ ’ਚ ਵਿਘਨ ਪਾਉਂਦੇ ਸਨ।
    -ਗੌਰਵਵੰਸ਼,  ਟ੍ਰੈਫਿਕ             ਪੁਲਸ ਇੰਚਾਰਜ।  
 ਵਪਾਰ ਦਾ ਤਾਂ ਪਹਿਲਾਂ ਹੀ ਬੁਰਾ ਹਾਲ ਹੈ। 90 ਫੀਸਦੀ ਵਪਾਰੀ ਬਡ਼ੀ ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਹੁਣ ਪੁਲਸ ਨੇ ਬਾਜ਼ਾਰਾਂ ’ਚ ਵਾਹਨਾਂ ਦੇ ਪ੍ਰਵੇਸ਼ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। ਵਾਹਨਾਂ ’ਤੇ ਪਾਬੰਦੀ ਤਾਂ ਲਾ ਦਿੱਤੀ ਪਰ ਸ਼ਹਿਰ ’ਚ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਕੀਤਾ। ਪੁਲਸ ਪ੍ਰਸ਼ਾਸਨ ਨੂੰ ਸ਼ਹਿਰ ’ਚ ਪਾਰਕਿੰਗ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤੇ ਵਪਾਰੀਆਂ ਨਾਲ ਪੁਲਸ ਸਹਿਯੋਗ ਕਰੇ ਤਾਂ ਕਿ ਟ੍ਰੈਫਿਕ ’ਚ ਕੋਈ ਵਿਘਨ ਨਾ ਆਵੇ ਤੇ ਵਪਾਰੀਆਂ ਦਾ ਕੰਮਕਾਜ ਵੀ ਠੱਪ ਨਾ ਹੋਵੇ।     -ਮਹੇਸ਼ ਕੁਮਾਰ ਲੋਟਾ, ਕਾਂਗਰਸੀ ਕੌਂਸਲਰ।
  ਮੇਰੀ ਦੁਕਾਨ ’ਤੇ ਇਕ ਗਾਹਕ ਕੱਪਡ਼ੇ ਦੀ ਖਰੀਦਦਾਰੀ ਕਰਨ ਲਈ ਆੲਿਆ ਸੀ। ਉਸ ਨੇ ਆਪਣੀ ਕਾਰ ਦੁਕਾਨ ਦੇ ਬਾਹਰ ਬਿਲਕੁਲ ਇਕ ਸਾਈਡ ’ਤੇ ਪਾਰਕਿੰਗ ਕਰ ਦਿੱਤੀ। ਇੰਨੇ ਨੂੰ ਹੀ ਟ੍ਰੈਫਿਕ ਪੁਲਸ ਕਰਮਚਾਰੀ ਆਏ, ਉਨ੍ਹਾਂ ਨੇ ਕਾਰ ਦੇ ਟਾਇਰਾਂ ਨੂੰ ਲਾਕ ਲਾ ਦਿੱਤਾ ਤੇ ਚਲਾਨ ਕੱਟ ਕੇ ਗਾਹਕ ਦੇ ਹੱਥ ਫਡ਼ਾ ਦਿੱਤਾ। ਪੁਲਸ ਬਾਜ਼ਾਰਾਂ ’ਚ ਇਕ ਸਾਈਡ ’ਤੇ ਵੀ ਦੁਕਾਨਾਂ ਅੱਗੇ ਵ੍ਹੀਕਲਾਂ ਨੂੰ ਖਡ਼੍ਹਨ ਨਹੀਂ ਦਿੰਦੀ, ਜਿਸ ਕਾਰਨ ਦੁਕਾਨਾਂ ’ਤੇ ਗਾਹਕ ਆ ਨਹੀਂ ਰਹੇ। ਕਰਮਚਾਰੀਆਂ ਦੀਆਂ ਤਨਖਾਹਾਂ ਵੀ ਅਸੀਂ ਆਪਣੇ ਪੱਲਿਓਂ ਪਾ ਕੇ ਜਾਂਦੇ ਹਾਂ। ਇਸ ਲਈ ਅਸੀਂ  ਹੁਣ ਆਪਣੀਆਂ ਦੁਕਾਨਾਂ ਬੰਦ ਕਰ ਕੇ ਚਾਬੀਆਂ ਪੁਲਸ ਨੂੰ ਹੀ ਸੌਂਪ ਦਿੰਦੇ ਹਾਂ।     -ਕੁਨਾਲ ਗੋਇਲ,  ਦੁਕਾਨਦਾਰ


Related News