ਟ੍ਰੈਫਿਕ ਪੁਲਸ ਨੇ ਬਾਜ਼ਾਰਾਂ ''ਚੋਂ ਹਟਾਏ ਨਾਜਾਇਜ਼ ਕਬਜ਼ੇ

08/17/2018 3:55:16 PM

ਪਟਿਆਲਾ/ਰੱਖੜਾ (ਬਲਜਿੰਦਰ, ਰਾਣਾ)— ਟ੍ਰੈਫਿਕ ਪੁਲਸ ਵਲੋਂ ਬੀਤੇ ਇੰਚਾਰਜ ਇੰਸ. ਕਰਨੈਲ ਸਿੰਘ ਦੀ ਅਗਵਾਈ ਹੇਠ ਨਾਜਾਇਜ਼ ਕਬਜ਼ੇ ਹਟਾਉਣ ਲਈ ਇਕ ਸਪੈਸ਼ਲ ਟੀਮ ਨੇ ਕਾਰਵਾਈ ਕੀਤੀ। ਇਸ ਵਿਚ ਟ੍ਰੈਫਿਕ ਮੁਲਾਜ਼ਮਾਂ ਤੋਂ ਇਲਾਵਾ ਟ੍ਰੈਫਿਕ ਮਾਰਸ਼ਲ ਅਤੇ ਹੋਰ ਪੁਲਸ ਮੁਲਾਜ਼ਮ ਸ਼ਾਮਲ ਸਨ, ਜਿਨ੍ਹਾਂ ਨੇ ਨਾਜਾਇਜ਼ ਕਬਜ਼ਾਧਾਰੀਆਂ ਖਿਲਾਫ ਵੱਡੀ ਕਾਰਵਾਈ ਕੀਤੀ। ਇਹ ਕਾਰਵਾਈ ਸ਼ੇਰਾਂਵਾਲਾ ਗੇਟ ਤੋਂ ਸ਼ੁਰੂ ਕਰ ਕੇ ਅਨਾਰਦਾਣਾ ਚੌਕ ਤੱਕ ਕੀਤੀ ਗਈ, ਜਿਸ ਵਿਚ ਨਾਜਾਇਜ਼ ਤੌਰ 'ਤੇ ਲਾਈਆਂ ਗਈਆਂ ਫੜ੍ਹੀਆਂ ਅਤੇ ਦੁਕਾਨਾਂ ਦੇ ਬਾਹਰ ਰੱਖਿਆ ਗਿਆ ਸਾਮਾਨ ਕਬਜ਼ੇ ਵਿਚ ਲਿਆ ਗਿਆ। ਇਸ ਤੋਂ ਇਲਾਵਾ ਪੁਲਸ ਨੇ ਗਲਤ ਤਰੀਕੇ ਨਾਲ ਪਾਰਕ ਕੀਤੀਆਂ ਗੱਡੀਆਂ ਦੇ ਚਲਾਨ ਕੱਟੇ ਤੇ ਕਈ ਬਾਊਂਡ ਕੀਤੀਆਂ।

ਇਸ ਮੌਕੇ ਟ੍ਰੈਫਿਕ ਇੰਚਾਰਜ ਇੰਸ. ਕਰਨੈਲ ਸਿੰਘ ਨੇ ਕਿਹਾ ਕਿ ਕਿਸੇ ਵੀ ਬਾਜ਼ਾਰ ਵਿਚ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਾਜ਼ਾਰਾਂ ਦਾ ਖੁੱਲ੍ਹਾ ਹੋਣਾ ਜ਼ਰੂਰੀ ਹੈ। ਇੰਸ. ਕਰਨੈਲ ਸਿੰਘ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਾਮਾਨ ਬਾਹਰ ਨਾ ਲਗਾਉਣ।


Related News