ਕੋਰੋਨਾ ਮਹਾਮਾਰੀ ਨੇ ਇਸ ਸਾਲ ਤੀਆਂ ਦੇ ਤਿਉਹਾਰ ਦੀ ਰੰਗਤ ਕੀਤੀ ਫਿੱਕੀ

08/10/2020 1:00:21 PM

ਜਲਾਲਾਬਾਦ (ਨਿਖੰਜ) - ਪੰਜਾਬ ਦੀ ਧਰਤੀ ਮੇਲੇ-ਤਿਉਹਾਰਾਂ ਦੀ ਧਰਤੀ ਹੈ। ਇੱਥੇ ਵੱਖ-ਵੱਖ ਰੁੱਤਾਂ ਦੇ ਵਿਚ ਮੇਲੇ-ਤਿਉਹਾਰ ਮਨਾਏ ਜਾਂਦੇ ਹਨ ਅਤੇ ਸਮਾਜ ’ਚ ਹਰ ਤਿਉਹਾਰ ਦੀ ਆਪਣੀ ਖਾਸ ਮਹੱਤਤਾ ਹੁੰਦੀ ਹੈ। ਮੇਲੇ ਅਤੇ ਤਿਉਹਾਰਾਂ ਦੀ ਸਮਾਜ ਦੇ ਹਰ ਉਮਰ ਅਤੇ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਸਾਂਝ ਹੁੰਦੀ ਹੈ, ਕਿਉਂਕਿ ਇਹ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਖੁਸ਼ੀਆਂ-ਖੇੜੇ, ਸੱਧਰਾਂ ਨੂੰ ਜ਼ਾਹਿਰ ਕਰਨ ਦਾ ਇਕ ਜ਼ਰੀਆ ਹੁੰਦੇ ਹਨ। ਤਿਉਹਾਰ ਅਤੇ ਮੇਲੇ ਵਿਅਕਤੀ ਦੀਆਂ ਧਾਰਮਿਕ ਰਹੁ-ਰੀਤਾਂ ਅਤੇ ਜਜ਼ਬਾਤੀ ਰਹੁ-ਰੀਤਾਂ ਨਾਲ ਮਾਨਸਿਕ ਪੱਧਰ ’ਤੇ ਜੁੜੇ ਹੁੰਦੇ ਹਨ। ਕੁਝ ਤਿਉਹਾਰ ਕੁੜੀਆਂ-ਮੁਟਿਆਰਾਂ ਦੇ ਹੁੰਦੇ ਹਨ, ਜਿਨ੍ਹਾਂ ’ਚੋਂ ਇਕ ਸਾਉਣ ਮਹੀਨੇ ਆਉਣ ਵਾਲਾ ਤੀਆਂ ਦਾ ਤਿਉਹਾਰ ਹੈ ਅਤੇ ਜਿਸਦਾ ਰੰਗ-ਢੰਗ ਵੀ ਵੱਖਰਾ ਹੁੰਦਾ ਹੈ। 

ਫ਼ਾਇਦੇ ਦੀ ਜਗ੍ਹਾ ਨੁਕਸਾਨ ਵੀ ਪਹੁੰਚਾਅ ਸਕਦੇ ਹਨ ਕੋਰੋਨਾ ਤੋਂ ਬਚਾਅ ਲਈ ਪਾਏ 'ਦਸਤਾਨੇ'

ਅੱਜ ਦੇ ਸਮਾਜ ’ਚ ਨਵੀਂ ਪੀੜ੍ਹੀ ਰਿਵਾਇਤੀ ਤਿਉਹਾਰਾਂ ਨੂੰ ਭੁੱਲਦੀ ਜਾ ਰਹੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਤਿਉਹਾਰਾਂ ਦੇ ਪ੍ਰਤੀ ਜਾਗਰੂਕ ਕਰਨ ਲਈ ਸਿਰਫ ਤਾਂ ਸਿਰਫ ਸਕੂਲਾਂ, ਕਾਲਜ਼ਾਂ ਤੱਕ ਹੀ ਤੀਆਂ ਦੇ ਤਿਉਹਾਰ ਸੀਮਿਟ ਕੇ ਰਹਿ ਗਏ ਹਨ। ਇਸ ਵਾਰ ਦੇ ਸਾਉਣ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਮਹਾਮਾਰੀ ਦੇ ਕਾਰਣ ਇਸ ਵਾਰ ਤੀਆਂ ਦਾ ਤਿਉਹਾਰ ਸਾਉਣ ਦੇ ਮਹੀਨੇ ਕਿਤੇ ਵੀ ਸਕੂਲਾਂ-ਕਾਲਜ਼ਾਂ ’ਚ ਨਹੀਂ ਮਨਾਇਆ ਗਿਆ। ਇਸ ਵਾਰ ਤੀਆਂ ਦੇ ਤਿਉਹਾਰ ਦੀ ਰੰਗਤ ਬਿਲਕੁੱਲ ਹੀ ਫਿੱਕੀ ਜਿਹੀ ਪੈ ਗਈ ਹੈ।

ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ 

‘ਸਿੰਘਾਂ ਵੇ ਮੇਰੇ ਨਾਨਕੀ ਮੈਂ ਤੀਆਂ ਵੇਖਣ ਜਾਣਾ’
ਕੁੜੀਆਂ ਲਈ ਤੀਆਂ ਦਾ ਤਿਓਹਾਰ ਜਿੱਥੇ ਉਨ੍ਹਾਂ ਦੇ ਮਨ ਅੰਦਰ ਦੱਬੀ ਹਰ ਖੁਸ਼ੀ ਦੁੱਖ-ਸੁੱਖ ਦੇ ਦਰਦ ਨੂੰ ਬਾਹਰ ਕੱਢਦਾ ਹੈ, ਉੱਥੇ ਹੀ ਸਾਉਣ ਦਾ ਇਹ ਮਹੀਨਾ ਦੂਰ-ਦੁਰਾਡੇ ਵਿਆਹੀਆਂ ਬਚਪਨ ਦੇ ਹਾਣ ਦੀਆਂ ਸਹੇਲੀਆਂ ਦੀਆਂ ਰੀਝਾਂ-ਸੱਧਰਾਂ ਨੂੰ ਫਿਰ ਤੋਂ ਇਕੱਠਿਆਂ ਕਰ ਦਿੰਦਾ ਹੈ। ਕੁੜੀਆਂ ਸਾਉਣ ਦੇ ਮਹੀਨੇ ਨੂੰ ਆਪਣੇ ਭਰਾ ਵਾਂਗ ਚੰਗਾ ਅਤੇ ਭਾਦੋਂ ਦੇ ਮਹੀਨੇ ਨੂੰ ਕਾਹਵਤ ਦੇ ਰੂਪ ’ਚ ਤਾਨਾ ਦਿੰਦੀਆਂ ਕਹਿੰਦੀਆਂ ਹਨ–

ਸਾਉਣ ਵੀਰ ਇਕੱਠੀਆਂ ਕਰੇ, ਭਾਦਰੋ ਚੰਦਰੀ ਵਿਛੋੜਾ ਪਾਵੇ,
ਤੀਆਂ ਤੋਂ ਬਾਅਦ ਜਦੋਂ ਕੁੜੀਆਂ ਆਪਣੇ ਸਹੁਰੇ ਘਰ ਵਾਪਸ ਜਾਂਦੀਆਂ ਹਨ ਤਾਂ ਪੇਕੇ ਪਰਿਵਾਰ ਵਲੋਂ ਕੁੜੀਆਂ ਨੂੰ ਕੱਪੜੇ ਅਤੇ ਬਿਸਕੁੱਟ ਦੇ ਕੇ ਘਰ ਨੂੰ ਵਾਪਸ ਤੋਰਿਆ ਜਾਂਦਾ ਹੈ, ਜਿਸਨੂੰ ਸੰਧਾਰਾ ਕਿਹਾ ਜਾਂਦਾ ਹੈ। ਇਹ ਸੰਧਾਰਾ ਮਾਪੇ ਆਪਣੀਆਂ ਵਿਆਹੁਤਾ ਧੀਆਂ ਲਈ ਉਨ੍ਹਾਂ ਦੇ ਸਹੁਰੇ ਵੀ ਲੈ ਕੇ ਜਾਂਦੇ ਹਨ।

ਆਪਣੀ ਰਾਸ਼ੀ ਅਨੁਸਾਰ ਹਰ ਸੋਮਵਾਰ ਜ਼ਰੂਰ ਕਰੋ ਇਹ ਉਪਾਅ, ਹੋਵੇਗੀ ਭਗਵਾਨ ਸ਼ਿਵ ਦੀ ਕ੍ਰਿਪਾ 

ਸਾਵਣ ਆਇਆ ਨੀ ਸੱਸੜੀਏ, ਸਾਵਣ ਆਇਆ
ਮੇਰਾ ਵੀਰ ਸੰਧਾਰਾ ਲਿਆਇਆ ਨੀਂ, ਨੀਂ ਸੱਸੜੀਏ ਪਰ ਕਿਸੇ ਕਾਰਣ ਮਾਪੇ ਜਾਂ ਕੁੜੀ ਦਾ ਭਰਾ ਸੰਧਾਰਾ ਲੈ ਕੇ ਨਹੀਂ ਜਾਂਦਾ ਤਾਂ ਭੈਣਾਂ ਗੀਤਾਂ ਰਾਹੀਂ ਆਪਣੇ ਦੁੱਖ ਸੁਣਾਉਂਦੀਆਂ ਹਨ–

ਸਾਉਣ ਮਹੀਨਾ ਕਿਣਮਿਣ ਕਣੀਆਂ, ਗਲੀਆਂ ਦੇ ਵਿਚ ਗਾਰਾ ‘ਨੀ ਲੈ ਕੇ ਆਇਆ ਨੀਂ …ਮੇਰਾ ਵੀਰ ਸੰਧਾਰਾ’

ਜਾਣੋ ਕਿੰਨੀ ਕੁ ਕਾਮਯਾਬ ਹੋਈ ਹੈ 'ਬਾਈਕਾਟ ਚਾਈਨਾ' ਮੁਹਿੰਮ

ਸਾਉਣ ਮਹੀਨੇ ਦੀ ਖਾਸ ਪਰੰਪਰਾ
ਸਾਉਣ ਮਹੀਨੇ ਇਕ ਪਰਿਵਾਰ ਦੀ ਤਰ੍ਹਾਂ ਕੁਡ਼ੀਆਂ ਵਲੋਂ ਇਕ ਜਗ੍ਹਾ ਇਕੱਠੀਆਂ ਹੋ ਕੇ ਸਰ੍ਹੋਂ ਦੇ ਤੇਲ ’ਚ ਪੂੜੇ ਅਤੇ ਗੁਲਗਲੇ ਪਕਾਏ ਜਾਂਦੇ ਸਨ। ਜਿਸ ਨੂੰ ਸਭ ਰਲ-ਮਿਲ ਕੇ ਇਕੱਠੇ ਬੈਠ ਕੇ ਖਾਂਦੇ ਸਨ ਪਰ ਹੁਣ ਇਹ ਘਰ ਦੇ ਬਣਨ ਵਾਲੇ ਪਕਵਾਨ ਜ਼ਿਆਦਾਤਰ ਦੁਕਾਨਾਂ ’ਤੇ ਮਿਲਣੇ ਸ਼ੁਰੂ ਹੋ ਗਏ ਹਨ। ਪਹਿਲਾਂ ਹਰ ਪਿੰਡ ਅਤੇ ਸ਼ਹਿਰ ’ਚ ਤੀਆਂ ਦਾ ਤਿਓਹਾਰ ਮਨਾਉਣ ਲਈ ਜਗ੍ਹਾ ਛੱਡੀ ਹੁੰਦੀ ਪੁਰਾਣੀ ਸਮੇਂ ’ਚ ਤੀਆਂ ਦੇ ਤਿਉਹਾਰ ਪਿੱਪਲ ਜਾਂ ਬੋਹੜ ਦੇ ’ਤੇ ਪੀਂਘ ਪਾਉਣਾ ਇਕ ਰਸਮ ਮੰਨੀ ਜਾਂਦੀ ਸੀ। ਜਦੋਂ ਤੀਆਂ ਵਾਲੀ ਜਗ੍ਹਾ ’ਤੇ ਕੋਈ ਨਵੀਂ ਵਿਆਹੀ ਕੁੜੀ ਜਾਂਦੀ ਸੀ ਤਾਂ ਨਣਦਾਂ ਅਤੇ ਹੋਰ ਕੁੜੀਆਂ ਉਸਦੇ ਪੇਕਿਆਂ ਤੋਂ ਲਿਆਂਦੀ ਗਈ ਪੀਂਘ ਦਾ ਹੁਲਾਰਾ ਲੈਂਦੀਆਂ ਸਨ ਪਰ ਅਜੋਕੇ ਸਮੇਂ ’ਚ ਨਾ ਤਾਂ ਹੁਣ ਪਿੰਡਾਂ ’ਚ ਬੋਹੜ ਜਾਂ ਪਿੱਪਲ ਦੇ ਦਰਖੱਤ ਦਿਖਾਈ ਦਿੰਦੇ ਹਨ ਅਤੇ ਨਾ ਹੀ ਪੁਰਾਣੇ ਸਭਿਆਚਾਰ ਅਨੁਸਾਰ ਪਿੰਡਾਂ ਅੰਦਰ ਤੀਆਂ ਦੇ ਤਿਉਹਾਰ ਅੱਜ ਦੇ ਸਮੇਂ ’ਚ ਬਿਲਕੁੱਲ ਹੀ ਆਲੋਪ ਹੁੰਦੇ ਜਾ ਰਹੇ ਹਨ।

ਮਾਇਗ੍ਰੇਨ ਨੂੰ ਠੀਕ ਕਰਨ ਦੇ ਨਾਲ-ਨਾਲ ਹੋਰ ਵੀ ਕਈ ਬੀਮਾਰੀਆਂ ਦਾ ਇਲਾਜ ਕਰਦੀ ਹੈ ‘ਰਾਈ’, ਜਾਣੋ ਕਿਵੇਂ

ਲੋਕ ਪੁਰਾਣੇ ਤਿਉਹਾਰਾਂ ਨੂੰ ਭੁੱਲਦੇ ਜਾ ਰਹੇ ਹਨ : ਪ੍ਰਿੰਸੀ. ਸਰਬਜੀਤ ਕੌਰ ਸਰਾ
ਡੀ. ਪੀ. ਐੱਸ. ਵਰਡਲ ਸਕੂਲ ਜਲਾਲਾਬਾਦ ਦੇ ਪ੍ਰਿੰਸੀਪਲ ਸਰਬਜੀਤ ਕੌਰ ਸਰਾ ਨੇ ਸਾਉਣ ਦੇ ਮਹੀਨੇ ’ਚ ਮਨਾਏ ਜਾਣ ਵਾਲੇ ਤੀਆਂ ਤਿਉਹਾਰ ਬਾਰੇ ਬੋਲਦਿਆਂ ਹੋਇਆ ਕਿ ਅੱਜ ਦੇ ਜੁੱਗ ’ਚ ਲੋਕਾਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਇਸਦੇ ਕਾਰਣ ਹੀ ਲੋਕ ਪੁਰਾਣੇ ਤਿਉਹਾਰਾਂ ਨੂੰ ਭੁੱਲਦੇ ਜਾ ਰਹੇ ਹਨ। ਪ੍ਰਿੰਸੀਪਲ ਨੇ ਕਿਹਾ ਕਿ ਇਹ ਤਿਉਹਾਰ ਸਿਰਫ ਕਿਤਾਬਾਂ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਹੀ ਸ਼ਿੰਗਾਰ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਲੈ ਕੇ ਸਕੂਲ, ਕਾਲਜ਼ ਬੰਦ ਹੋਣ ਕਾਰਣ ਤੀਆਂ ਦਾ ਤਿਉਹਾਰ ਹੋਰ ਵੀ ਫਿੱਕਾ ਪੈ ਗਿਆ ਹੈ ।


rajwinder kaur

Content Editor

Related News