ਟਿਕਰੀ ਸਰਹੱਦ ਤੋਂ ਆਈ ਬੁਰੀ ਖ਼ਬਰ, ਪਿੰਡ ਭੀਟੀਵਾਲਾ ਦੇ ਕਿਸਾਨ ਬੋਹੜ ਸਿੰਘ ਦੀ ਮੌਤ
Saturday, Jan 16, 2021 - 06:03 PM (IST)
ਮਲੋਟ (ਜੁਨੇਜਾ): ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ 48 ਦਿਨਾਂ ਤੋਂ ਚੱਲ ਰਹੇ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ। ਅੱਜ ਲੰਬੀ ਦੇ ਪਿੰਡ ਭੀਟੀਵਾਲਾ ਦਾ 35 ਸਾਲਾ ਇਕ ਕਿਸਾਨ ਇਸ ਸੰਘਰਸ਼ ਲਈ ਆਪਣੀ ਜਾਨ ਦੇ ਗਿਆ। ਪਿੰਡ ਦੇ ਸਰਪੰਚ ਪਵਨਦੀਪ ਅਤੇ ਸ਼ਹੀਦ ਹੋਏ ਕਿਸਾਨ ਦੇ ਜਮਾਤੀ ਸੰਜੂ ਛਾਬੜਾ ਨੇ ਦੱਸਿਆ ਕਿ ਪਿੰਡ ਦਾ ਬੋਹੜ ਸਿੰਘ ਪੁੱਤਰ ਕੁਲਵੰਤ ਸਿੰਘ ਕਰੀਬ 35 ਦਿਨਾਂ ਤੋਂ ਟਿਕਰੀ ਸਰਹੱਦ ਤੇ ਅੰਦੋਲਨ ਵਿਚ ਡਟਿਆ ਹੋਇਆ ਸੀ ਅਤੇ ਉਥੇ ਵਲੰਟੀਅਰ ਦੇ ਤੌਰ ਤੇ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ: ਬਰਨਾਲਾ ਦੀ ਧੀ ਗਰਿਮਾ ਵਰਮਾ ਬਣੀ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਦੀ ਡਿਜੀਟਲ ਡਾਇਰੈਕਟਰ
ਲੰਘੀ ਰਾਤ ਉਹ ਦਿਨੇ 3 ਵਜੇ ਤੱਕ ਪਹਿਰੇ ਤੇ ਡਿਊਟੀ ਦੇ ਕੇ ਸੁੱਤਾ ਸੀ ਜਦੋਂ 9 ਵਜੇਂ ਉਸਦੇ ਸਾਥੀਆਂ ਨੇ ਵੇਖਿਆ ਤਾਂ ਉਸਦੀ ਮੌਤ ਹੋਈ ਪਈ ਸੀ। ਇਸ ਲਈ ਸਮਝਿਆ ਜਾ ਰਿਹਾ ਹੈ ਕਿ ਸੁੱਤੇ ਪਏ ਦਾ ਹੀ ਹਾਰਟ ਫੇਲ ਹੋ ਗਿਆ। ਇਸ ਨੌਜਵਾਨ ਦੀ ਮੌਤ ਦੀ ਖ਼ਬਰ ਇਲਾਕੇ ਵਿਚ ਪੁੱਜਣ ਸਾਰ ਹੀ ਭਾਰੀ ਗਿਣਤੀ ਵਿਚ ਲੋਕ ਉਹਨਾਂ ਦੇ ਘਰ ਇਕੱਠੇ ਹੋ ਗਏ।
ਇਹ ਵੀ ਪੜ੍ਹੋ: ਰੇਲਵੇ ਨੇ ਕੀਤਾ ਵੱਡਾ ਫ਼ੈਸਲਾ, ਯਾਤਰੀਆਂ ਨੂੰ ਮਿਲੇਗੀ ਇਹ ਸੁਵਿਧਾ
ਮ੍ਰਿਤਕ ਕਿਸਾਨ ਛੋਟਾ ਕਿਸਾਨ ਸੀ ਅਤੇ ਆਪਣੇ ਪਿੱਛੇ ਪਤਨੀ ਅਤੇ ਇਕ 12 ਸਾਲ ਦਾ ਪੁੱਤਰ ਛੱਡ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਦੇਰ ਰਾਤ ਉਸਦੀ ਮ੍ਰਿਤਕ ਦੇਹ ਪਿੰਡ ਪੁੱਜੇਗੀ ਅਤੇ ਭਲਕੇ ਐਤਵਾਰ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਨੌਜਵਾਨ ਕਿਸਾਨ ਦੀ ਮੌਤ ਦੀ ਖ਼ਬਰ ਨਾਲ ਪੂਰੇ ਇਲਾਕੇ ਵਿਚ ਸੋਗ ਦਾ ਮਹੌਲ ਹੈ।
ਇਹ ਵੀ ਪੜ੍ਹੋ: ਦਰਦਨਾਕ ਘਟਨਾ: ਸੜਕ ਪਾਰ ਕਰਦਿਆਂ ਕਾਰ ਨੇ ਮਾਰੀ ਟੱਕਰ, ਕਈ ਫੁੱਟ ਦੂਰ ਜਾ ਡਿੱਗੀ 7 ਸਾਲਾ ਕੁੜੀ, ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?