ਡੰਪ ''ਚ ਪਈਆਂ ਪਰਾਲੀ ਦੀਆਂ ਹਜ਼ਾਰਾਂ ਗੱਠਾਂ ਨੂੰ ਲੱਗੀ ਅੱਗ, ਹੋਇਆ ਕਰੀਬ 1 ਕਰੋੜ ਦਾ ਨੁਕਸਾਨ

Wednesday, Nov 22, 2023 - 03:17 PM (IST)

ਮੁੱਦਕੀ (ਰੰਮੀ ਗਿੱਲ)– ਮੁੱਦਕੀ ਦੇ ਤਲਵੰਡੀ ਭਾਈ ਰੋਡ ’ਤੇ ਸਥਿਤ ਖਾਲੀ ਪਏ ਇਕ ਪਲਾਟ ਵਿਚ ਡੰਪ ਕੀਤੀਆਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਵੱਡੀ ਗਿਣਤੀ 'ਚ ਡੰਪ ਕੀਤੀਆਂ ਗਈਆਂ ਪਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ ਹਨ। ਜਿਸ ਕਾਰਨ ਕਿਸਾਨ ਗੁਰਤੇਜ ਸਿੰਘ ਦਾ ਵੱਡਾ ਆਰਥਿਕ ਨੁਕਸਾਨ ਹੋ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਕੰਮ ਦੇ ਘੰਟਿਆਂ ਸਬੰਧੀ ਸਪੱਸ਼ਟੀਕਰਨ ਜਾਰੀ, ਜਾਣੋ ਕਿੱਥੇ ਹੋਈ ਇਹ ਗ਼ਲਤੀ

ਜ਼ਿਕਰਯੋਗ ਹੈ ਕਿ ਮੁੱਦਕੀ ਵਾਸੀ ਗੁਰਤੇਜ ਸਿੰਘ (ਪੁੱਤਰ ਸੁਖਦੇਵ ਸਿੰਘ) ਨੇ ਮੁੱਦਕੀ ਦੇ ਤਲਵੰਡੀ ਭਾਈ ਰੋਡ 'ਤੇ ਇਕ ਖਾਲੀ ਪਏ ਪਲਾਟ ਵਿਚ ਵੱਡੀ ਗਿਣਤੀ ’ਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਡੰਪ ਕੀਤੀਆਂ ਸਨ। ਗੁਰਤੇਜ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਲਾਗਲੇ ਪਿੰਡਾਂ ਦੇ ਖੇਤਾਂ 'ਚ ਜਾ ਕੇ ਖੇਤਾਂ ਵਿਚੋਂ ਪਰਾਲੀ ਦੀਆ ਗੱਠਾਂ ਬਣਾ ਰਹੇ ਸਨ ਤਾਂ ਮੁੱਦਕੀ ਸਥਿਤ ਡੰਪ ਦੇ ਚੌਂਕੀਦਾਰ ਨੇ ਬੀਤੀ ਰਾਤ ਨੂੰ ਕਰੀਬ 12.30 ਵਜੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਡੰਪ ਵਿਚ ਪਈਆਂ ਪਰਾਲੀ ਦੀਆ ਗੱਠਾਂ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ। 

PunjabKesari

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਦਿੱਤਾ ਦਿਵਿਆਂਗਜਨਾਂ ਨੂੰ ਤੋਹਫ਼ਾ, ਹੁਣ ਟੋਲ-ਟੈਕਸ ਤੋਂ ਮਿਲੇਗਾ ਛੁਟਕਾਰਾ

ਗੁਰਤੇਜ ਸਿੰਘ ਨੇ ਅੱਗੇ ਦੱਸਿਆ ਕਿ ਇਸੇ ਦੌਰਾਨ ਅਸੀਂ ਮੁੱਦਕੀ ਪਹੰਚ ਗਏ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ। ਰਾਤ ਕਰੀਬ 1 ਵਜੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ। ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਨਾ ਹੀ ਅਜੇ ਤੱਕ ਪ੍ਰਸਾਸ਼ਨ ਵਲੋਂ ਕਈ ਅਧਿਕਾਰੀ ਇਥੇ ਆਇਆ।ਗੁਰਤੇਜ ਸਿੰਘ ਨੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਰੀਬ ਇਕ ਕਰੋੜ ਰੁਪਏ ਤੋਂ ਵੀ ਵੱਧ ਕੀਮਤ ਦੀ ਪਰਾਲੀ ਦੀਆਂ ਗੱਠਾਂ ਸੜ ਜਾਣ ਕਾਰਨ ਵੱਡਾ ਆਰਥਿਕ ਨੁਕਸਾਨ ਹੋ ਗਿਆ ਹੈ। ਇਸ ਲਈ ਉਸਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਉਸ ਨੇ ਅੱਗ ਲੱਗਣ ਦੇ ਕਾਰਨਾਂ ਦੀ ਵਿਸ਼ੇਸ਼ ਜਾਂਚ ਦੀ ਵੀ ਮੰਗ ਕੀਤੀ।

ਇਹ ਵੀ ਪੜ੍ਹੋ- ਪਰਾਲੀ ਨੂੰ ਅੱਗ ਲਗਾਉਂਦੇ ਸਮੇਂ ਆਏ ਪ੍ਰਸ਼ਾਸਨਿਕ ਅਧਿਕਾਰੀ, ਕਾਰਵਾਈ ਦੇ ਡਰੋਂ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News