ਚੋਰਾਂ ਨੇ ਕਿਸਾਨਾਂ ਦੇ ਖੇਤਾਂ ’ਚੋਂ ਵੱਢੀਆਂ ਕੇਬਲਾਂ ਤੇ ਬਿਜਲੀ ਉਪਕਰਨਾਂ ਦੀ ਕੀਤੀ ਭੰਨਤੋੜ, ਬਣਿਆ ਦਹਿਸ਼ਤ ਦਾ ਮਾਹੌਲ

Monday, Aug 28, 2023 - 05:27 PM (IST)

ਚੋਰਾਂ ਨੇ ਕਿਸਾਨਾਂ ਦੇ ਖੇਤਾਂ ’ਚੋਂ ਵੱਢੀਆਂ ਕੇਬਲਾਂ ਤੇ ਬਿਜਲੀ ਉਪਕਰਨਾਂ ਦੀ ਕੀਤੀ ਭੰਨਤੋੜ, ਬਣਿਆ ਦਹਿਸ਼ਤ ਦਾ ਮਾਹੌਲ

ਤਪਾ ਮੰਡੀ (ਸ਼ਾਮ ਗਰਗ)- ਬੀਤੀ ਰਾਤ ਤਪਾ-ਘੁੰਨਸ ਰੇਲਵੇ ਲਾਈਨ ਸਥਿਤ ਘੋਣੇ ਫਾਟਕਾਂ ਨਜਦੀਕ ਚੋਰਾਂ ਨੇ ਅੱਧੀ ਦਰਜਨ ਦੇ ਕਰੀਬ ਕਿਸਾਨਾਂ ਦੇ ਖੇਤਾਂ ’ਚੋਂ ਮੋਟਰਾਂ ਦੀਆਂ ਕੇਬਲਾਂ ਵੱਢ ਕੇ ਲੈ ਗਏ, ਇਸ ਤਰ੍ਹਾਂ ਨਾਲ ਲਗਾਤਾਰ ਖੇਤਾਂ ‘ਚ ਹੋ ਰਹੀਆਂ ਚੋਰੀਆਂ ਨਾਲ ਚੋਰਾਂ ਨੇ ਕਿਸਾਨਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਸ ਸੰਬੰਧੀ ਕਿਸਾਨਾਂ ਨਿੱਕਾ ਸਿੰਘ, ਗੁਰਦੀਪ ਬਾਸੀ, ਭਿੰਦਰ ਭੋਲਾ ਅਤੇ ਪੰਡਿਤ ਭੋਲਾ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਅਪਣੇ ਖੇਤਾਂ ’ਚ ਝੋਨੇ ਦੀ ਬੀਜਾਂਦ ਕੀਤੀ ਹੋਈ ਹੈ। ਸਵੇਰੇ ਜਦ ਉਹ ਗੇੜਾ ਲਾਉਣ ਗਏ ਤਾਂ ਦੇਖਿਆ ਚੋਰਾਂ ਨੇ ਅੰਡਰਗਰਾਊਂਡ ਪਾਈਆਂ ਮੋਟਰਾਂ ਦੀਆਂ ਕੇਬਲਾਂ ਵੱਢ ਕੇ ਲੈ ਗਏ ਅਤੇ ਮੋਟਰ ਕਮਰੇ ‘ਚ ਲੱਗੇ ਸਟਾਰਟਰਾਂ ਦੀ ਭੰਨਤੋੜ ਕਰਕੇ ਸੁੱਟੇ ਪਏ ਸੀ,ਜਿਸ ਨਾਲ ਉਨ੍ਹਾਂ ਦਾ ਘੱਟੋ ਘੱਟ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।

 ਇਹ ਵੀ ਪੜ੍ਹੋ- ਪਤੀ ਦੇ ਸ਼ੱਕ ਨੇ ਉਜਾੜੇ ਪਾ ਦਿੱਤਾ ਪਰਿਵਾਰ, ਪਤਨੀ ਨੂੰ ਦਿੱਤੀ ਬੇਰਹਿਮ ਮੌਤ

ਇਸ ਮੌਕੇ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਇਲਾਕੇ ’ਚ ਕੇਬਲਾਂ ਵੱਢਣ, ਟਰਾਂਸਫਾਰਮਰਾਂ ਦੀ ਭੰਨ੍ਹਤੋੜ ਤੇਲ ਤਾਂਬਾ ਚੋਰੀ ਹੋਣ ਦੀਆਂ ਲਗਾਤਾਰ ਵਾਰਦਾਤਾਂ ਹੋ ਰਹੀਆਂ ਹਨ ਪਰ ਪੁਲਸ ਮੂਕ ਦਰਸ਼ਕ ਬਣੀ ਬੈਠੀ ਹੈ। ਚੋਰੀ ਸੰਬੰਧੀ ਵਾਰਦਾਤ ਪੁਲਸ ਤਪਾ ਨੂੰ ਦੱਸ ਦਿੱਤਾ ਹੈ। ਲਗਾਤਾਰ ਹੋ ਰਹੀਆਂ ਚੋਰੀਆਂ ਕਿਸਾਨਾਂ ‘ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਿਸਾਨਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ।

 ਇਹ ਵੀ ਪੜ੍ਹੋ-  ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਮਾਪਿਆਂ ਦੇ ਨੌਜਵਾਨ ਪੁੱਤ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News