ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ

Friday, Dec 22, 2023 - 10:47 PM (IST)

ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ

ਫਿਲੌਰ (ਭਾਖੜੀ)- ਸਥਾਨਕ ਸ਼ਹਿਰ ਦੇ ਮੁਹੱਲਾ ਰਵਿਦਾਸਪੁਰਾ ਵਿੱਚ ਚੋਰੀ ਕਰਨ ਆਏ ਵਿਅਕਤੀਆਂ ਵੱਲੋਂ ਹੈਵਾਨੀਅਤ ਦੀ ਹੱਦ ਪਾਰ ਕਰ ਜਾਣ ਦੀ ਇਕ ਖ਼ਬਰ ਸਾਹਮਣੇ ਆਈ ਹੈ। ਬੇਹੱਦ ਦਿਲ ਦਹਿਲਾਉਣ ਵਾਲੇ ਇਸ ਮਾਮਲੇ 'ਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਰੋਕਣ 'ਤੇ ਕੁੱਤੀ ਦੇ 3 ਬੱਚਿਆਂ ਦੇ ਸਿਰ ਧੜ ਤੋਂ ਵੱਖ ਕਰ ਦਿੱਤੇ। ਜਦਕਿ ਇਕ ਬੱਚੇ ਦੇ ਢਿੱਡ ਵਿੱਚ ਸੂਏ ਦਾਗ ਦਿੱਤੇ ਜਿਸ ਨੂੰ ਸਮਾਜਸੇਵੀ ਵਿਸ਼ਾਲ ਅਤੇ ਬਿੱਲਾ ਬਚਾਉਣ ਦੇ ਯਤਨ ਵਿਚ ਜੁਟ ਗਏ ਹਨ। ਪੁਲਸ ਮੌਕੇ ‘ਤੇ ਪਹੁੰਚ ਕੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਭਾਲ ਵਿੱਚ ਜੁਟ ਗਈ ਹੈ।

ਇਹ ਵੀ ਪੜ੍ਹੋ- ਇਕ ਹੋਰ ਵੀਡੀਓ ਕਾਰਨ ਮੁੜ ਵਿਵਾਦਾਂ 'ਚ ਘਿਰਿਆ 'ਕੁੱਲ੍ਹੜ ਪਿੱਜ਼ਾ ਕਪਲ', ਨਿਹੰਗ ਸਿੰਘਾਂ ਨੇ ਦੁਕਾਨ ਨੂੰ ਪਾਇਆ ਘੇਰਾ

ਇਹ ਦਿਲ ਕੰਬਾ ਦੇਣ ਵਾਲੀ ਘਟਨਾ ਤੜਕਸਾਰ ਸਵੇਰ 4 ਵਜੇ ਫਿਲੌਰ ਸ਼ਹਿਰ ਦੇ ਮੁਹੱਲਾ ਰਵਿਦਾਸਪੁਰਾ ਵਿੱਚ ਵਾਪਰੀ। ਮੁਹੱਲਾ ਨਿਵਾਸੀ ਵਿਸ਼ਾਲ ਕੁਮਾਰ ਅਤੇ ਦਰਜੀ ਬਿੱਲਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਪਿਛਲੇ 3-4 ਸਾਲਾਂ ਤੋਂ ਇਕ ਕੁੱਤੀ ਰਹਿੰਦੀ ਹੈ, ਜਿਸ ਨੂੰ ਹਰ ਮੁਹੱਲਾ ਨਿਵਾਸੀ ਪਿਆਰ ਨਾਲ ਖਾਣਾ ਦਿੰਦਾ ਹੈ ਅਤੇ ਉਹ ਪੂਰੇ ਮੁਹੱਲੇ ਦੀ ਰਖਵਾਲੀ ਕਰਦੀ ਹੈ। ਦੋ ਮਹੀਨੇ ਪਹਿਲਾਂ ਉਸ ਕੁੱਤੀ ਨੇ 5 ਬੱਚਿਆਂ ਨੂੰ ਜਨਮ ਦਿੱਤਾ, ਜਿਸ ਨੂੰ ਮੁਹੱਲਾ ਨਿਵਾਸੀਆਂ ਨੇ ਪਾਲ ਕੇ ਵੱਡਾ ਕੀਤਾ। 

PunjabKesari

ਮੁਹੱਲਾ ਨਿਵਾਸੀ ਵਿਸ਼ਾਲ ਅਤੇ ਬਿੱਲਾ ਨੇ ਦੱਸਿਆ ਕਿ ਸਵੇਰ 4 ਵਜੇ ਜਦੋਂ ਸੰਘਣੀ ਧੁੰਦ ਛਾਈ ਹੋਈ ਸੀ ਤਾਂ ਕੁੱਤੀ ਜ਼ੋਰ-ਜ਼ੋਰ ਨਾਲ ਭੌਂਕ ਰਹੀ ਸੀ। ਪਹਿਲਾਂ ਤਾਂ ਉਸ ਦੇ ਪਿੱਛੇ ਬੱਚੇ ਵੀ ਭੌਂਕ ਰਹੇ ਸਨ, ਕੁਝ ਹੀ ਸਮੇਂ ਵਿੱਚ ਬੱਚਿਆਂ ਦੀ ਆਵਾਜ਼ ਬੰਦ ਹੋ ਗਈ ਅਤੇ ਕੁੱਤੀ ਲਗਾਤਾਰ ਭੌਂਕਦੀ ਰਹੀ, ਜਿਸ ਕਾਰਨ ਮੁਹੱਲਾ ਨਿਵਾਸੀਆਂ ਦੀ ਨੀਂਦ ਖੁੱਲ੍ਹ ਗਈ। ਜਦੋਂ ਉਹ ਆਪਣੇ ਘਰਾਂ ਤੋਂ ਬਾਹਰ ਨਿਕਲੇ ਤਾਂ ਜੋ ਦ੍ਰਿਸ਼ ਉਨ੍ਹਾਂ ਨੇ ਦੇਖਿਆ ਹਰ ਕੋਈ ਦੰਗ ਰਹਿ ਗਿਆ। ਕੁੱਤੀ ਦੇ 3 ਬੱਚਿਆਂ ਦੇ ਧੜ ਉੱਥੇ ਪਏ ਸਨ, ਜਦੋਂਕਿ ਇਕ ਬੱਚਾ ਖੂਨ ਨਾਲ ਲਥਪਥ ਤੜਫ ਰਿਹਾ ਸੀ। 

PunjabKesari

ਇਹ ਵੀ ਪੜ੍ਹੋ- ਕੁੱਤਿਆਂ ਦੇ ਝੁੰਡ ਨੂੰ ਦੇਖ ਕੇ ਘਬਰਾਈ 10 ਸਾਲਾ ਬੱਚੀ, ਪੈਨਿਕ ਅਟੈਕ ਕਾਰਨ ਹੋ ਗਈ ਮਾਸੂਮ ਦੀ ਮੌਤ

ਘਟਨਾ ਦੇਖ ਕੇ ਸਾਫ ਪਤਾ ਲਗ ਰਿਹਾ ਸੀ ਕਿ ਕੋਈ ਚੋਰ ਤੜਕੇ ਲੋਕਾਂ ਦੀ ਨੀਂਦ ਦਾ ਫਾਇਦਾ ਉਠਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ। ਜਦੋਂ ਕੁੱਤੀ ਅਤੇ ਉਸ ਦੇ ਬੱਚੇ ਉਨ੍ਹਾਂ ਦੇ ਪਿੱਛੇ ਪੈ ਗਏ ਤਾਂ ਆਪਣੀ ਅਸਫਲਤਾ ਨੂੰ ਦੇਖ ਕੇ ਉਹ ਕੁੱਤੀ ਦੇ 3 ਬੱਚਿਆਂ ਦੇ ਸਿਰ ਹੀ ਵੱਢ ਕੇ ਲੈ ਗਏ। ਮੁਹੱਲਾ ਨਿਵਾਸੀਆਂ ਦੀ ਸ਼ਿਕਾਇਤ ‘ਤੇ ਪੁਲਸ ਮੌਕੇ ‘ਤੇ ਪੁੱਜੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਵਿਚ ਪਾਇਆ ਕਿ ਘਟਨਾ ਦੇ ਸਮੇਂ ਦੋ ਅਣਪਛਾਤੇ ਵਿਅਕਤੀ ਮੁਹੱਲੇ ਵਿੱਚ ਘੁੰਮ ਰਹੇ ਸਨ, ਜੋ ਇਨ੍ਹਾਂ ਬੇਜ਼ੁਬਾਨ ਜਨਵਰਾਂ ਦੇ ਸਿਰ ਵੱਢ ਕੇ ਲੈ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News