ਚੋਰ ਗਿਰੋਹ ਦੇ 2 ਮੈਂਬਰ ਚੋਰੀ ਦੇ 7 ਮੋਟਰਸਾਇਕਲਾਂ ਅਤੇ 3 ਐਕਟਿਵਾ ਸਣੇ ਗ੍ਰਿਫਤਾਰ

Wednesday, Jan 20, 2021 - 03:32 PM (IST)

ਚੋਰ ਗਿਰੋਹ ਦੇ 2 ਮੈਂਬਰ ਚੋਰੀ ਦੇ 7 ਮੋਟਰਸਾਇਕਲਾਂ ਅਤੇ 3 ਐਕਟਿਵਾ ਸਣੇ ਗ੍ਰਿਫਤਾਰ

ਫਿਰੋਜ਼ਪੁਰ (ਕੁਮਾਰ, ਭੁੱਲਰ) : ਫਿਰੋਜ਼ਪੁਰ ਦੀ ਪੁਲਸ ਨੇ ਮੋਟਰਸਾਇਕਲ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਚੋਰੀ ਦੇ 8 ਮੋਟਰਸਾਈਕਲਾਂ ਸਣੇ ਕਾਬੂ ਕੀਤਾ ਹੈ। ਇਹ ਸਫ਼ਲਤਾ ਭੁਪਿੰਦਰ ਸਿੰਘ ਪੀ.ਪੀ. ਐੱਸ ਸੀਨੀਅਰ ਪੁਲਸ ਕਪਤਾਨ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਅਤੇ ਬਰਿੰਦਰ ਸਿੰਘ ਪੀ.ਪੀ.ਐੱਸ. ਉਪ ਕਪਤਾਨ ਪੁਲਸ ਸ਼ਹਿਰੀ ਫਿਰੋਜ਼ਪੁਰ ਦੇ ਦਿੱਸ਼ਾ ਨਿਰਦੇਸ਼ਾ ਤਹਿਤ ਏ.ਐੱਸ.ਆਈ ਸੁਖਦੇਵ ਸਿੰਘ ਥਾਣਾ ਕੈਂਟ ਫਿਰੋਜ਼ਪੁਰ ਵੱਲੋਂ ਹਾਸਲ ਕੀਤੀ ਗਈ ਹੈ।  

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਫਿਰੋਜ਼ਪੁਰ ਛਾਉਣੀ ਦੇ ਐੱਸ.ਐੱਚ.ਓ. ਇੰਸਪੈਕਟਰ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਸੁਖਦੇਵ ਸਿੰਘ ਪੁਲਸ ਪਾਰਚੀ ਨਾਲ ਪਾਈਲਟ ਚੌਂਕ ਫਿਰੋਜ਼ਪੁਰ ਛਾਉਣੀ ’ਚ ਚੈਕਿੰਗ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਜਿੰਦਾ ਪੁੱਤਰ ਮਨੋਹਰ ਲਾਲ ਅਤੇ ਰੋਬਿਟ ਪੁੱਤਰ ਰਾਜ ਮਸੀਹ ਦੋਵੇਂ ਜਣੇ ਮੋਟਰਸਾਇਕਲ ਚੋਰੀ ਕਰਕੇ ਅੱਗੇ ਸਸਤੇ ਰੇਟਾਂ ਵਿੱਚ ਵੇਚਦੇ ਹਨ। ਦੋਵੇਂ ਅੱਜ ਵੀ ਚੋਰੀ ਕੀਤੇ ਮੋਟਰਸਾਇਕਲ ’ਤੇ ਸਵਾਰ ਹੋ ਕੇ ਬਸਤੀ ਟੈਂਕਾ ਵਾਲੀ ਸਾਈਡ ਤੋਂ ਆ ਕੇ ਮੋਟਰਸਾਇਕਲ ਵੇਚਣ ਲਈ ਜਾ ਰਹੇ ਹਨ। 

ਇਸ ਸੂਚਨਾ ਦੇ ਆਧਾਰ ’ਤੇ ਥਾਣਾ ਕੈਂਟ ਫਿਰੋਜ਼ਪੁਰ ਨੇ ਦੋਸ਼ੀ ਜਿੰਦਾ ਅਤੇ ਰੋਬਿਟ ਨੂੰ ਬਿਨ੍ਹਾਂ ਨੰਬਰੀ ਮੋਟਰਸਾਇਕਲ ਦੇ ਨਾਲ ਕਾਬੂ ਕਰ ਲਿਆ। ਪੁੱਛ ਗਿੱਛ ਦੌਰਾਨ ਉਨ੍ਹਾਂ ਤੋਂ 7 ਮੋਟਰਸਾਇਕਲ ਅਤੇ 3 ਐਕਟਿਵਾ ਸਕੂਟਰੀ ਬਿੰਨਾ ਨੰਬਰੀ ਚੋਰੀਸ਼ੁਦਾ ਬਰਾਮਦ ਕੀਤੇ ਗਏ। ਪੁਲਸ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਚੋਰੀ ਕੀਤੇ ਹੋਰ ਮੋਟਰਸਾਇਕਲਾਂ ਦਾ ਵੀ ਪਤਾ ਲੱਗ ਸਕਦਾ ਹੈ। 


author

rajwinder kaur

Content Editor

Related News