ਚੋਰਾਂ ਨੇ ਕਾਲਾਝਾੜ ਟੋਲ ਪਲਾਜ਼ਾ ’ਤੇ ਕੀਤਾ ਹੱਥ ਸਾਫ

12/20/2023 5:11:21 PM

ਭਵਾਨੀਗੜ੍ਹ (ਵਿਕਾਸ ਮਿੱਤਲ) : ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਥਿਤ ਕਾਲਾਝਾੜ ਟੋਲ ਪਲਾਜ਼ਾ ਵਿਖੇ ਬਣੇ ਬਾਥਰੂਮਾਂ ’ਚੋਂ ਚੋਰਾਂ ਨੇ ਟੂਟੀਆਂ, ਸ਼ਾਵਰ ਤੇ ਹੋਰ ਸਮਾਨ ’ਤੇ ਹੱਥ ਸਾਫ਼ ਕਰ ਦਿੱਤਾ। ਚੋਰੀ ਦੇ ਸਬੰਧ ਵਿਚ ਪੁਲਸ ਵੱਲੋਂ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਬਾਲ ਕ੍ਰਿਸ਼ਨ ਦੂਬੇ ਵਾਸੀ ਵੈਸਟ ਮੁੰਬਈ ਹਾਲ ਵਾਸੀ ਟੋਲ ਪਲਾਜ਼ਾ ਕਾਲਾਝਾੜ ਨੇ ਭਵਾਨੀਗੜ੍ਹ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਕਾਲਾਝਾੜ ਟੋਲ ਪਲਾਜ਼ਾ ਵਿਖੇ ਬਤੌਰ ਮੈਨੇਜਰ ਤਾਇਨਾਤ ਹੈ। ਸ਼ਿਕਾਇਤ ਵਿਚ ਦੂਬੇ ਨੇ ਦੋਸ਼ ਲਗਾਇਆ ਕਿ 18-19 ਦਸੰਬਰ ਦੀ ਦਰਮਿਆਨੀ ਰਾਤ ਨੂੰ ਵਿਜੇ ਕੁਮਾਰ ਵਾਸੀ ਸਿਵਲ ਲਾਈਨ ਪਟਿਆਲਾ ਤੇ ਵਿਵੇਕ ਅਟਵਾਲ ਵਾਸੀ ਧਾਮੋਮਾਜਰਾ ਵੱਲੋਂ ਕਾਲਾਝਾੜ ਟੋਲ ਪਲਾਜ਼ਾ 'ਤੇ ਬਣੇ ਬਾਥਰੂਮ ਵਿਚੋਂ 20 ਟੂਟੀਆਂ, ਇਕ ਸ਼ਾਵਰ, 6 ਵਾਸ਼ਬੇਸਿਨ ਸਟੀਲ ਕੁੱਪੀਆਂ, 6 ਪਾਇਪਾਂ ਦੇ ਜੁਆਇੰਟ ਕਥਿਤ ਤੌਰ ’ਤੇ ਚੋਰੀ ਕਰ ਲਏ ਗਏ। ਇਸ ਮਾਮਲੇ ਸਬੰਧੀ ਪੁਲਸ ਨੇ ਸ਼ਿਕਾਇਤਕਰਤਾ ਬਾਲਕ੍ਰਿਸ਼ਨ ਦੂਬੇ ਦੇ ਬਿਆਨਾਂ 'ਤੇ ਉਕਤ ਵਿਜੇ ਕੁਮਾਰ ਤੇ ਵਿਵੇਕ ਅਟਵਾਲ ਦੇ ਖ਼ਿਲਾਫ ਥਾਣਾ ਭਵਾਨੀਗੜ੍ਹ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News