ਸ਼ਹਿਰ ’ਚ ਨਹੀਂ ਪੈਣਗੇ ਹੁਣ ਬੁਲਟ ਦੇ ਪਟਾਕੇ

12/10/2019 9:21:47 PM

ਬੁਢਲਾਡਾ,(ਬਾਂਸਲ)- ਬੁਲਟ ਦੇ ਪਟਾਕਿਆਂ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਉਸ ਸਮੇਂ ਮਿਲੀ, ਜਦੋਂ ਸਿਟੀ ਪੁਲਸ ਨੇ ਅੱਧੀ ਦਰਜਨ ਦੇ ਕਰੀਬ ਬੁਲਟ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰ ਕੇ ਚਲਾਨ ਕੱਟੇ। ਇੰਸਪੈਕਟਰ ਐੱਸ. ਐੱਚ. ਓ. ਗੁਰਦੀਪ ਸਿੰਘ ਨੇੇ ਦੱਸਿਆ ਕਿ ਸ਼ਹਿਰ ਦੇ ਕਿਸੇ ਵੀ ਗਲੀ-ਮੁਹੱਲੇ ’ਚ ਬੁਲਟ ਦੇ ਪਟਾਕੇ ਨਹੀਂ ਪੈਣ ਦੇਣਗੇ। ਪੁਲਸ ਨੇ ਵਿਸ਼ੇਸ਼ ਤੌਰ ’ਤੇ ਅਜਿਹੇ ਮਨਚਲੇ ਨੌਜਵਾਨਾਂ ਨੂੰ ਕਾਬੂ ਕਰਨ ਲਈ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬੁਲਟ ’ਤੇ ਪਟਾਕੇ ਪਾਉਣ ਵਾਲੇ ਇਹ ਨੌਜਵਾਨ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹਨ। ਪੁਲਸ ਨੇ ਐੱਸ. ਐੱਚ. ਓ. ਸਦਰ ਇੰਸਪੈਕਟਰ ਜਸਵਿੰਦਰ ਕੌਰ ਆਧਾਰਤ ਟੀਮ ਵੱਲੋਂ ਸਕੂਲ ਦੇ ਆਸ-ਪਾਸ ਘੁੰਮ ਰਹੇ ਬੁਲਟ ਮੋਟਰਸਾਈਕਲ ਚਾਲਕਾਂ ਦੇ ਜਿੱਥੇ ਵੱਡੀ ਤਦਾਦ ’ਚ ਚਲਾਨ ਕੱਟੇ ਗਏ, ਉੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਧੀਨ ਮੋਟਰਸਾਈਕਲ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਕੂਲ ’ਚ ਬੁਲਟ ਮੋਟਰਸਾਈਕਲ ਲੈ ਕੇ ਆਉਣ ਵਾਲੇ ਵਿਦਿਅਾਰਥੀਆਂ ਦੀ ਸੂਚੀ ਤੁਰੰਤ ਪੁਲਸ ਨੂੰ ਦੇਣ ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਬੁਲਟ ਦੇ ਪਟਾਕਿਆਂ ਤੋਂ ਨਿਜਾਤ ਦਿਵਾਈ ਜਾ ਸਕੇ।


Bharat Thapa

Content Editor

Related News