ਨਕਸ਼ੇ ਪਾਸ ਕਰਨ 'ਚ ਹੁਣ ਨਹੀਂ ਚੱਲੇਗੀ ਬਹਾਨੇਬਾਜ਼ੀ, ਜਾਣੋ ਕਿਉਂ
Saturday, Sep 30, 2023 - 02:06 PM (IST)

ਲੁਧਿਆਣਾ (ਹਿਤੇਸ਼) : ਨਗਰ ਨਿਗਮ ’ਚ ਹੁਣ ਆਨਲਾਈਨ ਸਿਸਟਮ ਜ਼ਰੀਏ ਨਕਸ਼ੇ ਪਾਸ ਕਰਨ ’ਚ ਦੇਰੀ ਨਹੀਂ ਹੋਵੇਗੀ, ਜਿਸ ਦੇ ਲਈ ਬਿਲਡਿੰਗ ਇੰਸਪੈਕਟਰਾਂ ਦੇ ਹੱਥ ਵਿਚ ਟੈਬ ਨਜ਼ਰ ਆਉਣਗੇ। ਇੱਥੇ ਜ਼ਿਕਰਯੋਗ ਹੈ ਹੋਵੇਗਾ ਕਿ ਬਿਲਡਿੰਗ ਬਣਾਉਣ ਲਈ ਨਕਸ਼ੇ ਪਾਸ ਕਰਨ ਦਾ ਸਾਰਾ ਕੰਮ ਆਨਲਾਈਨ ਸਿਸਟਮ ਜ਼ਰੀਏ ਹੋ ਰਿਹਾ ਹੈ। ਭਾਵੇਂ ਇਸ ਕੰਮ ਲਈ ਸਰਕਾਰ ਵੱਲੋਂ ਬਾਕਾਇਦਾ ਡੈੱਡਲਾਈਨ ਫਿਕਸ ਕੀਤੀ ਗਈ ਹੈ ਪਰ ਆਨਲਾਈਨ ਸਿਸਟਮ ਜ਼ਰੀਏ ਨਕਸ਼ੇ ਪਾਸ ਕਰਨ ਦੇ ਕੇਸ ਕਾਫੀ ਦੇਰ ਤੱਕ ਪੈਂਡਿੰਗ ਰਹਿੰਦੇ ਹਨ, ਜਿਸ ਦੇ ਲਈ ਭਾਵੇਂ ਮੁਲਾਜ਼ਮਾਂ ਵੱਲੋਂ ਵਾਰ-ਵਾਰ ਇਤਰਾਜ਼ ਲਗਾਉਣ ਨੂੰ ਵਜ੍ਹਾ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ- ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ 'ਤੇ ਆਇਆ ਸਾਬਕਾ ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ
ਉੱਥੇ ਮੁਲਾਜ਼ਮ ਜ਼ਿਆਦਾਤਰ ਫੀਲਡ ਵਿਚ ਹੋਣ ਦੌਰਾਨ ਆਨਲਾਈਨ ਸਿਸਟਮ ਜ਼ਰੀਏ ਨਕਸ਼ੇ ਪਾਸ ਕਰਨ ਦਾ ਕੰਮ ਆਫਿਸ ’ਚ ਜਾ ਕੇ ਕਰਨ ਦਾ ਬਹਾਨਾ ਬਣਾਉਂਦੇ ਹਨ। ਇਸ ਸਬੰਧੀ ਫੀਡਬੈਕ ਮਿਲਣ ’ਤੇ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਮੁਲਾਜ਼ਮਾਂ ਨੂੰ ਹਾਈਟੈਕ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਜਾਰੀ ਆਰਡਰ ਮੁਤਾਬਕ ਉਨ੍ਹਾਂ ਨੇ ਬਿਲਡਿੰਗ ਇੰਸਪੈਕਟਰਾਂ ਨੂੰ ਟੈਬ ਲੈ ਕੇ ਦੇਣ ਦੀ ਹਦਾਇਤ ਦਿੱਤੀ ਗਈ ਹੈ, ਜਿਸ ਤੋਂ ਬਾਅਦ ਮੁਲਾਜ਼ਮ ਕਿਤੇ ਵੀ ਬੈਠ ਕੇ ਆਨਲਾਈਨ ਸਿਸਟਮ ਜ਼ਰੀਏ ਨਕਸ਼ੇ ਪਾਸ ਦਾ ਕੰਮ ਕਰ ਸਕਦੇ ਹਨ।
ਇਹ ਵੀ ਪੜ੍ਹੋ- ਜ਼ਿੰਦਗੀ ਦੀ ਆਖਰੀ ਰੀਲ ਨਾ ਸਾਬਤ ਹੋ ਜਾਵੇ ਐਲੀਵੇਟਿਡ ਰੋਡ ’ਤੇ ਕੀਤਾ ਸਟੰਟ!
ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਖਿਲਾਫ ਕਾਰਵਾਈ ਅਤੇ ਰਿਕਵਰੀ ਲਈ ਨਹੀਂ ਹੋਵੇਗੀ ਜੇ. ਸੀ. ਬੀ. ਮਸ਼ੀਨ ਜਾਂ ਗੱਡੀਆਂ ਦੀ ਕਮੀ
ਲੋਕਲ ਬਾਡੀ ਮੰਤਰੀ ਦੀ ਘੁਰਕੀ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਵੱਲੋਂ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਫੋਕਸ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਜ਼ੋਨਲ ਕਮਿਸ਼ਨਰ ਦੀ ਅਗਵਾਈ ’ਚ ਟੀਮ ਦਾ ਗਠਨ ਕੀਤਾ ਗਿਆ ਹੈ। ਜਿਨ੍ਹਾਂ ਵਲੋਂ ਡਰਾਈਵ ਸ਼ੁਰੂ ਕਰਨ ਤੋਂ ਪਹਿਲਾਂ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਗਿਣਾਈਆਂ ਗਈਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਦਿਸ਼ਾ ਵਿਚ ਵੀ ਕਮਿਸ਼ਨਰ ਨੇ ਕਦਮ ਵਧਾਇਆ ਹੈ।
ਇਹ ਵੀ ਪੜ੍ਹੋ- ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਬਿਆਨ, ਕਿਹਾ- ਦੇਸ਼ 'ਚ ਚੱਲਣਗੀਆਂ 10,000 ਇਲੈਕਟ੍ਰਿਕ ਬੱਸਾਂ
ਇਸ ਵਿਚ ਮੁੱਖ ਰੂਪ ’ਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਖਿਲਾਫ ਕਾਰਵਾਈ ਲਈ ਜੇ. ਸੀ. ਬੀ. ਮਸ਼ੀਨ ਨਾ ਮਿਲਣ ਦਾ ਪਹਿਲੂ ਮੁੱਖ ਤੌਰ ’ਤੇ ਸ਼ਾਮਲ ਹੈ, ਜਿਸ ਦੇ ਮੱਦੇਨਜ਼ਰ ਕਮਿਸ਼ਨਰ ਨੇ ਚਾਰੇ ਜ਼ੋਨਾਂ ’ਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਖਿਲਾਫ ਕਾਰਵਾਈ ਕਰਨ ਲਈ ਪੱਕੇ ਤੌਰ ’ਤੇ ਇਕ ਇਕ ਜੇ. ਸੀ. ਬੀ. ਮਸ਼ੀਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਦੀ ਚੈਕਿੰਗ ਕਰਨ ਜਾਂ ਬਕਾਇਆ ਰੈਵੇਨਿਊ ਦੀ ਵਸੂਲੀ ਲਈ ਫੀਲਡ ਵਿਚ ਜਾਣ ਲਈ ਵਾਹਨਾਂ ਦੀ ਕਮੀ ਹੋਣ ਦਾ ਜੋ ਮੁੱਦਾ ਸਟਾਫ ਵੱਲੋਂ ਚੁੱਕਿਆ ਗਿਆ ਹੈ, ਉਸ ਨੂੰ ਹੱਲ ਕਰਨ ਲਈ ਹਫਤੇ ਵਿਚ 3 ਦਿਨ ਬਿਲਡਿੰਗ ਬ੍ਰਾਂਚ ਨੂੰ ਗੱਡੀਆਂ ਦੇਣ ਲਈ ਬੋਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8