ਬਾਜ਼ਾਰ ''ਚ ਦੁਕਾਨਾਂ ''ਤੇ ਕੰਮ ਕਰਨ ਵਾਲੇ ਨੌਜਵਾਨਾਂ ਦੀ ਹੋਈ ਲੜਾਈ, ਬਚ-ਬਚਾਅ ਕਰਨ ਆਏ ਨੌਜਵਾਨ ਦੇ ਵੱਜਾ ਚਾਕੂ
Thursday, Jan 04, 2024 - 12:53 AM (IST)
ਚੰਡੀਗੜ੍ਹ (ਸੰਦੀਪ): ਸੈਕਟਰ-19 ਸਥਿਤ ਸਦਰ ਬਾਜ਼ਾਰ ਦੀ ਇਕ ਦੁਕਾਨ 'ਤੇ ਕੰਮ ਕਰਨ ਵਾਲੇ ਰਾਹੁਲ ਦੀ ਬਾਜ਼ਾਰ ਵਿਚ ਕੰਮ ਕਰਦੇ ਇਕ ਨੌਜਵਾਨ ਨਾਲ ਲੜਾਈ ਹੋ ਗਈ। ਜਿਸ ਤੋਂ ਬਾਅਦ ਉਸ ਨੇ ਕੁਝ ਦੋਸਤਾਂ ਨੂੰ ਬਾਜ਼ਾਰ ਬੁਲਾ ਲਿਆ। ਬਾਜ਼ਾਰ ਵਿਚ ਆਏ ਨੌਜਵਾਨਾਂ ਦੀ ਰਾਹੁਲ ਨਾਲ ਲੜਾਈ ਹੋ ਗਈ। ਇਹ ਦੇਖ ਕੇ ਮੁਲਜ਼ਮਾਂ ਨੇ ਸੁਨੀਲ ਦੀ ਪਿੱਠ ਵਿਚ ਚਾਕੂ ਨਾਲ ਵਾਰ ਕਰ ਦਿੱਤਾ ਅਤੇ ਭੱਜ ਗਏ। ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ- PSEB ਨੇ ਜਾਰੀ ਕੀਤੀ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ
ਸੈਕਟਰ-19 ਥਾਣੇ ਅਨੁਸਾਰ ਬਾਜ਼ਾਰ ਦੀ ਇੱਕ ਦੁਕਾਨ 'ਤੇ ਕੰਮ ਕਰਨ ਵਾਲੇ ਰਾਹੁਲ ਦੀ ਦੂਜੀ ਦੁਕਾਨ ਦੇ ਇੱਕ ਨੌਜਵਾਨ ਨਾਲ ਲੜਾਈ ਹੋ ਗਈ ਸੀ। ਉਸ ਨੇ ਆਪਣੇ ਦੋਸਤਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਵੀ ਰਾਹੁਲ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸੁਨੀਲ ਨੇ ਆਪਣਾ ਬਚਾਅ ਕਰਨ ਦੀ ਕੋਸਿ਼ਸ਼ ਕੀਤੀ ਤਾਂ ਇੱਕ ਨੌਜਵਾਨ ਨੇ ਉਸ ਦੇ ਪਿੱਠ ਵਿਚ ਚਾਕੂ ਮਾਰ ਦਿੱਤਾ।
ਇਹ ਵੀ ਪੜ੍ਹੋ- 80 ਸਾਲਾ ਬਜ਼ੁਰਗ ਨਾਲ ਹੋ ਗਈ ਜੱਗੋਂ ਤੇਰ੍ਹਵੀਂ, ਅਨੋਖੇ ਢੰਗ ਨਾਲ ਬਣਿਆ ਠੱਗੀ ਦਾ ਸ਼ਿਕਾਰ
ਜ਼ਖਮੀ ਹਾਲਤ ਵਿਚ ਸੁਨੀਲ ਨੂੰ ਸੈਕਟਰ-16 ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸੈਕਟਰ-19 ਥਾਣਾ ਪੁਲਸ ਟੀਮ ਮੌਕੇ ’ਤੇ ਪਹੁੰਚੀ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰਾਹੁਲ ਨਾਲ ਲੜਾਈ ਹੋਣ ਕਾਰਣ ਉਸ ਨੇ ਆਪਣੇ ਦੋਸਤਾਂ ਨੂੰ ਬੁਲਾਇਆ ਸੀ, ਜਿਸ ਦੌਰਾਨ ਬਚ-ਬਚਾਅ ਕਰਨ ਆਏ ਵਿਅਕਤੀ ਦੀ ਪਿੱਠ 'ਚ ਚਾਕੂ ਵੱਜ ਗਿਆ ਤੇ ਉਹ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ 'ਚ, ਹਵਾਲਾਤੀਆਂ ਨੇ ਕੀਤੀ ਬਰਥ-ਡੇ ਪਾਰਟੀ, ਵੀਡੀਓ ਹੋ ਰਹੀ ਵਾਇਰਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en