ਲੌਂਗੋਵਾਲ ਵਿਚ ਦੁੱਧ ਦੀ ਡੇਅਰੀ ਤੋਂ ਹੋਈ ਪੌਣੇ ਤਿੰਨ ਲੱਖ ਰੁਪਏ ਦੀ ਚੋਰੀ, ਬਾਰੀ ਤੋੜ ਕੇ ਦਾਖ਼ਲ ਹੋਏ ਸੀ ਚੋਰ

03/13/2024 3:38:25 PM

ਲੌਂਗੋਵਾਲ (ਵਸ਼ਿਸਟ): ਅੱਜ ਸਵੇਰੇ ਇਥੋਂ ਦੇ ਜੈਨ ਮੰਦਿਰ ਚੌਂਕ ਵਿਚ ਸਥਿਤ ਇਕ ਦੁੱਧ ਦੀ ਡੇਅਰੀ (ਮੰਗਲਾ ਮਿਲਕ ਸੈਂਟਰ) ਤੋਂ ਇਕ ਚੋਰ ਵੱਲੋਂ ਕਰੀਬ ਪੌਣੇ  ਤਿੰਨ ਲੱਖ ਰੁਪਏ ਦੀ ਨਕਦੀ ਚੋਰੀ ਕੀਤੇ ਜਾਣ ਦੀ ਖਬਰ ਹੈ। ਅੱਜ ਸਵੇਰੇ ਜਿਉਂ ਹੀ ਇਸ ਘਟਨਾ ਦੀ ਖ਼ਬਰ ਬਾਜ਼ਾਰ ਵਿਚ ਫੈਲੀ ਤਾਂ ਸਾਰੇ ਦੁਕਾਨਦਾਰਾਂ ਵਿਚ ਦਹਿਸ਼ਤ ਫੈਲ ਗਈ। ਦੂਜੇ ਪਾਸੇ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਘਟਨਾ ਸਥਾਨ 'ਤੇ ਪੁੱਜ ਕੇ ਜਾਇਜ਼ਾ ਲਿਆ। ਉਨ੍ਹਾਂ ਪੀੜਤ ਦੁਕਾਨਦਾਰ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੁਲਸ ਇਸ ਮਸਲੇ ਤੇ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਜਲਦੀ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਹਾਈ ਕੋਰਟ ਦੀ ਟਿੱਪਣੀ- 'ਸਹਿਮਤੀ ਨਾਲ ਬਣਾਏ ਸਬੰਧਾਂ ਮਗਰੋਂ ਨਹੀਂ ਖ਼ਤਮ ਕਰ ਸਕਦੇ 27 ਹਫ਼ਤਿਆਂ ਦੀ ਗਰਭ ਅਵਸਥਾ'

ਡੇਅਰੀ ਦੇ ਮਾਲਕ ਕੁਲਵਿੰਦਰ ਕੁਮਾਰ (ਵਿੱਕੀ ਮੰਗਲਾ) ਪੁੱਤਰ ਚਿਮਨ ਲਾਲ ਨੇ ਦੱਸਿਆ ਕਿ ਹਰ ਮਹੀਨੇ ਦੀ 13 ਤਾਰੀਖ ਨੂੰ ਉਹ ਡੇਅਰੀ ਵਿਚ ਦੁੱਧ ਪਾਉਣ ਵਾਲੇ ਲੋਕਾਂ ਨੂੰ ਪੈਮੇਂਟ ਵੰਡਦੇ ਹਨ। ਜਿਸ ਕਾਰਨ ਉਹ ਕੱਲ੍ਹ ਕਰੀਬ ਪੌਣੇ ਤਿੰਨ ਲੱਖ ਰੁਪਏ ਦੁਕਾਨ ਦੇ ਗੱਲੇ ਵਿਚ ਹੀ ਰੱਖ ਗਏ ਸਨ। ਦੁਕਾਨਦਾਰ ਨੇ ਦੱਸਿਆ ਕਿ ਜਦ ਅੱਜ ਸਵੇਰੇ ਸਾਢੇ 6 ਵਜੇ ਮੈਂ ਆਪਣੀ ਦੁਕਾਨ ਖੋਲ੍ਹੀ ਤਾਂ ਗੱਲੇ ਦਾ ਤਾਲਾ ਟੁੱਟਿਆ ਦੇਖ ਕੇ ਮੇਰੇ ਹੋਸ਼ ਉਡ ਗਏ ਕਿਉਕਿ ਗੱਲੇ ਵਿੱਚੋ ਸਾਰੀ ਨਕਦੀ ਗਾਇਬ ਸੀ। 

ਵਿੱਕੀ ਮੰਗਲਾ ਨੇ ਦੱਸਿਆ ਕਿ ਚੋਰ ਉੱਪਰਲੀ ਵਿੰਡੋ ਤੋੜ ਕੇ ਦੁਕਾਨ ਵਿਚ ਦਖ਼ਲ ਹੋਇਆ ਅਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਅਨੁਸਾਰ ਸਵੇਰੇ 4 ਵਜੇ ਚੋਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਚੋਰ ਨੇ ਗਲਵਜ਼ ਪਹਿਨੇ ਹੋਏ ਸਨ ਅਤੇ ਆਪਣਾ ਮੂੰਹ ਕਪੜੇ ਨਾਲ ਢਕਿਆ ਹੋਇਆ ਸੀ। ਸਭ ਤੋਂ ਪਹਿਲਾ ਇਸ ਚੋਰ ਨੇ ਆਪਣੇ ਨਾਲ ਲਿਆਂਦੇ ਪਲਾਸ ਨਾਲ ਡੀ.ਵੀ.ਆਰ ਨੂੰ  ਡਿਸਕੋਂਟੈਕਟ ਕੀਤਾ ਅਤੇ ਉਸ ਤੋਂ ਬਾਅਦ ਹੀ ਗੱਲੇ ਨੂੰ ਹੱਥ ਪਾਇਆ। ਮੌਕਾ ਦੇਖਣ ਪੁੱਜੇ ਐੱਸ.ਐੱਚ.ਓ. ਵਿਨੋਦ ਕੁਮਾਰ ਨੂੰ ਦੁਕਾਨਦਾਰਾਂ ਅਤੇ ਮੋਹਤਬਰਾਂ ਨੇ ਬਾਜ਼ਾਰ ਵਿਚ ਪੁਲਸ ਗਸ਼ਤ ਦੀ ਘਾਟ ਕਾਰਨ ਦਿਨੋ ਦਿਨ ਵਿਗੜ ਰਹੇ ਹਾਲਾਤਾਂ ਤੋਂ ਜਾਣੂ ਕਰਵਾਇਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News