ਭਾਣਜੇ ਦੇ ਜਨਮਦਿਨ ’ਤੇ ਗਏ ਪਰਿਵਾਰ ਦੇ ਘਰੋਂ ਲੱਖਾਂ ਰੁਪਏ ਚੋਰੀ

Wednesday, Aug 30, 2023 - 05:13 PM (IST)

ਭਾਣਜੇ ਦੇ ਜਨਮਦਿਨ ’ਤੇ ਗਏ ਪਰਿਵਾਰ ਦੇ ਘਰੋਂ ਲੱਖਾਂ ਰੁਪਏ ਚੋਰੀ

ਤਪਾ ਮੰਡੀ (ਸ਼ਾਮ,ਗਰਗ) : ਨਾਮਦੇਵ ਮਾਰਗ ਸਥਿਤ ਬਾਸੀਆਂ ਵਾਲੀ ਗਲੀ ’ਚ ਰਾਤ ਸਮੇਂ ਭਾਣਜੇ ਦੇ ਜਨਮ ਦਿਨ ’ਤੇ ਗਏ ਪਰਿਵਾਰ ਦੇ ਘਰ ਚੋਰਾਂ ਨੇ ਸੋਨੇ ਦੇ ਗਹਿਣੇ, ਚਾਂਦੀ ਤੇ ਨਕਦੀ ਚੋਰੀ ਕਰ ਲਏ ਗਏ। ਇਸ ਸਬੰਧੀ ਮਕਾਨ ਮਾਲਕ ਰੋਹੀ ਸਿੰਘ ਪੁੱਤਰ ਨਛੱਤਰ ਸਿੰਘ ਨੇ ਦੱਸਿਆ ਕਿ ਉਹ ਇਕ ਫਾਈਨਾਂਸ ਕੰਪਨੀ ਪ੍ਰਾਈਵੇਟ ਨੌਕਰੀ ਕਰਦਾ ਹੈ। ਬੀਤੀ ਸ਼ਾਮ ਪਤਨੀ ਦੇ ਭਾਣਜੇ ਦਾ ਜਨਮ ਦਿਨ ਮਨਾਉਣ ਲਈ ਢਪਾਲੀ ਗਏ ਹੋਏ ਸੀ। ਜਦੋਂ ਅੱਜ ਸਵੇਰ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਘਰ ਦਾ ਗੇਟ ਖੁੱਲ੍ਹਾ ਪਿਆ ਸੀ ਅਤੇ ਅਲਮਾਰੀ ਅਤੇ ਬੈੱਡਾਂ ’ਚੋਂ ਕੱਪੜੇ ਖਿਲਾਰੇ ਪਏ ਸਨ।

ਚੈੱਕ ਕਰਨ ’ਤੇ ਪਤਾ ਲੱਗਾ ਕਿ ਅਲਮਾਰੀ ’ਚੋਂ ਚੋਰ 2 ਤੋਲੇ ਸੋਨੇ ਦੇ ਗਹਿਣੇ,10 ਤੋਲੇ ਚਾਂਦੀ, 1500 ਰੁਪਏ ਨਕਦੀ ਅਤੇ 32 ਇੰਚ ਐੱਲ. ਈ. ਡੀ. ਗਾਇਬ ਸੀ। ਚੋਰ ਗਲੀ ਵਿਚਲੀ ਕੰਧ ਟੱਪ ਕੇ ਘਰ ਦਾਖ਼ਲ ਹੋਏ ਅਤੇ ਜਾਣ ਲੱਗੇ 2 ਕੁਰਸੀਆਂ ਦਾ ਸਹਾਰਾ ਲੈ ਕੇ ਉਸ ਕੰਧ ਉਪਰੋਂ ਚੋਰੀ ਕੀਤਾ ਸਾਰਾ ਸਮਾਨ ਲੈ ਕੇ ਫ਼ਰਾਰ ਹੋ ਗਏ। ਚੋਰੀ ਦੀ ਘਟਨਾ ਸਬੰਧੀ ਗੁਆਂਢੀਆਂ ਅਤੇ ਪੁਲਸ ਤਪਾ ਨੂੰ ਸੂਚਨਾ ਦਿੱਤੀ ਤਾਂ ਸਹਾਇਕ ਥਾਣੇਦਾਰ ਭੋਲਾ ਸਿੰਘ ਦੀ ਅਗਵਾਈ ’ਚ ਪੁੱਜੀ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਚੋਰੀ ਦਾ ਜਾਇਜ਼ਾ ਲਿਆ ਅਤੇ ਸੀ. ਸੀ. ਟੀ. ਵੀ. ਕੈਮਰੇ ਖੰਘਾਲ ਕੇ ਜਲਦੀ ਚੋਰੀ ਲੱਭਣ ਦਾ ਦਾਅਵਾ ਕੀਤਾ।

ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ ’ਚ ਸ਼ਹਿਰ ’ਚ ਅੱਧੀ ਦਰਜਨ ਦੇ ਕਰੀਬ ਦੁਕਾਨਾਂ ਅਤੇ ਘਰਾਂ ’ਚੋਂ ਚੋਰ ਸਮਾਨ ਚੋਰੀ ਕਰ ਕੇ ਲੈ ਗਏ ਹਨ ਪਰ ਇਕ ਵੀ ਚੋਰੀ ਦਾ ਨਾ ਪਤਾ ਲੱਗਣ ਕਾਰਨ ਪੁਲਸ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਅਤੇ ਪੁਲਸ ਮੂਕਦਰਸ਼ਨ ਬਣੀ ਬੈਠੀ ਹੈ।


author

Babita

Content Editor

Related News