ਭਾਦਸੋਂ: ਚੋਰਾਂ ਨੇ ਘਰ ''ਚ ਵੜ ਕੇ ਕੀਤੀ ਚੋਰੀ

08/06/2019 11:31:10 AM

ਭਾਦਸੋਂ  (ਅਵਤਾਰ)—ਭਾਦਸੋਂ 'ਚ ਬੀਤੀ ਰਾਤ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਵਾਰਡ ਨੰ.11 ਦੇ ਸੰਜੀਵ ਕੁਮਾਰ ਪੁੱਤਰ ਸੁਰਜਨ ਰਾਮ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੀ ਭਤੀਜੀ ਦੇ ਵਿਆਹ ਲਈ ਗਏ ਹੋਏ ਸਨ ਤਾਂ ਚੋਰਾਂ ਨੇ ਉਨ੍ਹਾਂ ਦੇ ਘਰ ਵਿਚ ਵੜ ਕੇ ਗਹਿਣੇ ਅਤੇ ਨਗਦੀ ਚੋਰੀ ਕਰ ਲਈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਵਾਪਸ ਘਰ ਆ ਕੇ ਜਦੋਂ ਉਨ੍ਹਾਂ ਦੇਖਿਆ ਤਾਂ ਘਰ 'ਚ ਸਾਰੇ ਕਮਰਿਆਂ ਦੇ ਜਿੰਦਰੇ ਤੋੜੇ ਹੋਏ ਸਨ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਦੋਂ ਉਨ੍ਹਾਂ ਅਲਮਾਰੀ ਅਤੇ ਪੇਟੀ ਦੇਖੀ ਤਾਂ, ਉਸ ਦੇ ਤਾਲੇ ਖੋਲ੍ਹ ਕੇ ਚੋਰੀ ਕੀਤੀ ਗਈ ਸੀ। 

ਸੰਜੀਵ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ 35 ਹਜ਼ਾਰ ਰਪੁਏ ਦੇ ਕਰੀਬ ਨਗਦੀ ਅਤੇ ਸੋਨੇ, ਚਾਂਦੀ ਦੇ ਗਹਿਣੇ ਜਿਨ੍ਹਾਂ 'ਚ 1 ਸੋਨੇ ਦਾ ਸੈੱਟ, 2 ਰਿੰਗ, 1 ਜੋੜਾ ਸੋਨੇ ਦੀਆਂ ਵਾਲੀਆਂ, ਚਾਂਦੀ ਦੀਆਂ ਝਾਂਜਰਾਂ, ਕੜੇ ਅਤੇ ਚਾਂਦੀ ਦੇ ਕੁਝ ਬਰਤਨ ਚੋਰੀ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਥਾਣਾ ਭਾਦਸੋਂ ਨੂੰ ਇਤਲਾਹ ਕਰ ਦਿੱਤੀ ਹੈ। ਇਸ ਦੌਰਾਨ ਮੌਕੇ ਤੇ ਪੁੱਜੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


Shyna

Content Editor

Related News