ਨਾਬਾਲਿਗ ਕੁੜੀ ਨੂੰ ਘਰੋਂ ਭਜਾ ਕੇ ਲੈ ਗਿਆ ਨੌਜਵਾਨ, ਕੋਰਟ ਮੈਰਿਜ ਕਰਵਾਉਣ ਲਈ ਬਣਾਏ ਜਾਅਲੀ ਦਸਤਾਵੇਜ਼
Thursday, Sep 14, 2023 - 11:54 AM (IST)
ਫ਼ਰੀਦਕੋਟ (ਜਗਤਾਰ)- ਫ਼ਰੀਦਕੋਟ ਮੁਹੱਲਾ ਖੋਖਰਾ ਦੀ ਰਹਿਣ ਵਾਲੀ ਸਕੂਲ 'ਚ ਪੜ੍ਹਦੀ ਨਾਬਾਲਿਗ ਕੁੜੀ ਨੂੰ ਉਸਦੇ ਹੀ ਘਰ ਦੇ ਨਜ਼ਦੀਕ ਰਹਿੰਦੇ ਮੁੰਡੇ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕੁੜੀ ਦੀ ਉਮਰ ਦੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੋਰਟ ਮੈਰਿਜ ਕਰਵਾਉਣ ਨੂੰ ਲੈ ਕੇ ਅਕਾਸ਼ ਨਾਮਕ ਮੁੰਡੇ ਖ਼ਿਲਾਫ਼ ਸਿਟੀ ਪੁਲਸ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਸਦੇ ਨਾਲ ਹੀ ਗੁਰੂਦੁਆਰੇ ਦੇ ਗ੍ਰੰਥੀ ਵੱਲੋਂ ਵਿਆਹ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਦੇਣ ਦੇ ਮਾਮਲੇ 'ਚ ਭੁਪਿੰਦਰ ਸਿੰਘ ਨਾਮਕ ਗ੍ਰੰਥੀ ਨੂੰ ਵੀ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਘਰੇਲੂ ਕਲੇਸ਼ ਨੇ ਉਜਾੜ 'ਤਾ ਪਰਿਵਾਰ, ਪਤਨੀ ਦੀਆਂ ਹਰਕਤਾਂ ਤੋਂ ਤੰਗ ਪਤੀ ਨੇ ਗਲ ਲਾਈ ਮੌਤ
ਇਸ ਸਬੰਧ 'ਚ ਕੁੜੀ ਦੇ ਪਿਤਾ ਨੇ ਦੱਸਿਆ ਕਿ ਕਰੀਬ ਸਵਾ ਮਹੀਨਾ ਪਹਿਲਾ ਉਸਦੀ ਕੁੜੀ ਨੂੰ ਸਕੂਲ ਤੋਂ ਹੀ ਉਸਦੇ ਘਰ ਦੇ ਨਜ਼ਦੀਕ ਰਹਿਣ ਵਾਲਾ ਅਕਾਸ਼ ਨਾਮਕ ਮੁੰਡੇ ਨੂੰ ਵਰਗਲਾ ਕੇ ਲੈ ਗਿਆ । ਉਨ੍ਹਾਂ ਦੱਸਿਆ ਜਦੋਂ ਸ਼ਾਮ ਨੂੰ ਪਤਾ ਲੱਗਾ ਤਾਂ ਉਸ ਵਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਕੁੱਝ ਦਿਨ ਬਾਅਦ ਪਤਾ ਲੱਗਾ ਕਿ ਕੁੜੀ ਤੇ ਮੁੰਡੇ ਨੇ ਕੋਰਟ ਮੈਰਿਜ ਕਰਵਾ ਲਈ ਹੈ। ਜਦਕਿ ਉਸਦੀ ਕੁੜੀ ਨਾਬਾਲਿਗ ਹੈ, ਜਿਸ ਦੀ ਉਮਰ 16 ਸਾਲ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਜਦ ਅਸੀਂ ਪਤਾ ਕੀਤਾ ਤਾਂ ਸਾਹਮਣੇ ਆਇਆ ਕੇ ਕੁੜੀ ਦੇ ਅਧਾਰ ਕਾਰਡ ਜੋ ਅਦਾਲਤ 'ਚ ਪੇਸ਼ ਕੀਤਾ ਗਿਆ ਉਸ ਮੁਤਬਕ ਕੁੜੀ ਦੀ ਉਮਰ 18 ਸਾਲ ਤੋਂ ਜ਼ਿਆਦਾ ਦਿਖਾਈ ਗਈ। ਜਦਕਿ ਸਾਡੇ ਕੋਲ ਜੋ ਅਸਲੀ ਅਧਾਰ ਕਾਰਡ ਹੈ ਉਸ ਮੁਤਬਕ ਉਮਰ ਘੱਟ ਹੈ, ਨਾਲ ਹੀ ਉਨ੍ਹਾਂ ਵੱਲੋਂ ਕੁੜੀ ਦੇ ਸਕੂਲ ਸਰਟੀਫਿਕੇਟ ਵੀ ਦਿਖਾਏ ਗਏ, ਜਿਸ ਮੁਤਬਕ ਕੁੜੀ 18 ਸਾਲ ਤੋਂ ਘੱਟ ਉਮਰ ਦੀ ਹੈ ।
ਇਹ ਵੀ ਪੜ੍ਹੋ- ਸੇਵਾ ਮੁਕਤ ਅਫ਼ਸਰ ਨੇ ਕਰਵਾਇਆ ਦੂਜਾ ਵਿਆਹ, 15 ਦਿਨਾਂ 'ਚ ਹੀ ਚੰਨ ਚਾੜ੍ਹ ਗਈ ਦੂਜੀ ਪਤਨੀ
ਕੁੜੀ ਦੇ ਪਿਤਾ ਨੇ ਦੱਸਿਆ ਕਿ ਕੁੜੀ ਨੇ ਘਰੋਂ ਜਾਣ ਤੋਂ ਪਹਿਲਾਂ ਮੁੰਡੇ ਦੇ ਕਹਿਣ 'ਤੇ ਘਰ 'ਚ ਪਏ ਕਰੀਬ ਪੰਜ ਤੋਲੇ ਸੋਨੇ ਦੇ ਗਹਿਣੇ, 12 ਤੋਲੇ ਦੇ ਕਰੀਬ ਚਾਂਦੀ ਦੇ ਗਹਿਣੇ ਤੇ 70 ਹਜ਼ਾਰ ਰੁਪਏ ਨਕਦੀ ਵੀ ਚੁੱਕ ਕੇ ਲੈ ਗਈ। ਉਨ੍ਹਾਂ ਕਿਹਾ ਕਿ ਕੁੜੀ ਦੇ ਸਾਰੇ ਸਰਟੀਫਿਕੇਟ ਨਕਲੀ ਤਿਆਰ ਕਰਵਾਏ ਗਏ ਹਨ ਅਤੇ ਉਨ੍ਹਾਂ ਕਿਹਾ ਕਿ ਕੁੜੀ ਦੇ ਕਿਸੇ ਹੋਰ ਗੁਰੂਦੁਆਰਾ 'ਚ ਅਨੰਦ ਕਾਰਜ ਕਰਵਾਏ ਗਏ, ਜਦਕਿ ਮੈਰਿਜ ਸਰਟੀਫਿਕੇਟ ਕਿਸੇ ਹੋਰ ਗੁਰੂਦੁਆਰੇ ਦਾ ਦਿੱਤਾ ਗਿਆ, ਜਿਸ ਦਾ ਵੀ ਕੋਈ ਰਿਕਾਰਡ ਗੁਰੂਦੁਆਰਾ ਦੇ ਰਜਿਸਟਰ 'ਚ ਦਰਜ ਨਹੀਂ ਕੀਤਾ ਗਿਆ, ਜਿਸ 'ਚ ਗ੍ਰੰਥੀ ਭੁਪਿੰਦਰ ਸਿੰਘ ਦੀ ਵੀ ਸ਼ਮੂਲੀਅਤ ਨਜ਼ਰ ਆਉਂਦੀ ਹੈ। ਕੁੜੀ ਦੇ ਪਿਤਾ ਕਿਹਾ ਕਿ ਉਨ੍ਹਾਂ ਦੀ ਕੁੜੀ ਨੂੰ ਅਗਵਾ ਕੀਤਾ ਗਿਆ ਹੈ ਅਤੇ ਹਲੇ ਤੱਕ ਕੁੜੀ ਨੂੰ ਮਿਲੇ ਨਹੀਂ। ਉਨ੍ਹਾਂ ਮੰਗ ਕੀਤੀ ਕਿ ਇਸ ਜਾਅਲਸਾਜ਼ੀ 'ਚ ਜਿਸ ਦੀ ਵੀ ਸ਼ਮੂਲੀਅਤ ਹੈ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਕੁੜੀ ਵਾਪਸ ਦਿੱਤੀ ਜਾਵੇ।
ਇਹ ਵੀ ਪੜ੍ਹੋ- ਆਸਟ੍ਰੇਲੀਆ ਰਹਿੰਦੀ ਕੁੜੀ ਨੂੰ ਮਿਲਣ ਗਏ ਪਿਓ ਨਾਲ ਵਾਪਰ ਗਿਆ ਦਰਦਨਾਕ ਭਾਣਾ
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਨਾਂ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸ਼ਿਕਾਇਤ ਮਿਲੀ ਸੀ ਕਿ ਇਕ ਨਾਬਾਲਿਗ ਕੁੜੀ ਨੂੰ ਉਸਦਾ ਹੀ ਗੁਆਂਢੀ ਭਜਾ ਕੇ ਕੋਰਟ ਮੈਰਿਜ ਕਰਵਾ ਚੁੱਕਾ ਹੈ, ਜਿਸ ਵੱਲੋਂ ਕੁੜੀ ਦੀ ਉਮਰ ਦੇ ਜਾਅਲੀ ਦਸਤਾਵੇਜ਼ ਲਗਾਏ ਗਏ ਹਨ। ਜਿਸ ਦੀ ਪੜਤਾਲ ਕਰਨ 'ਤੇ ਸਾਹਮਣੇ ਆਇਆ ਕਿ ਮੁੰਡੇ ਵਲੋਂ ਨਕਲੀ ਅਧਾਰ ਕਾਰਡ ਤਿਆਰ ਕਰਵਾਇਆ ਗਿਆ ਅਤੇ ਉਮਰ ਦੇ ਹੋਰ ਗਲਤ ਦਸਤਾਵੇਜ਼ ਵੀ ਲਗਾਏ ਗਏ ਹਨ, ਨਾਲ ਹੀ ਗੁਰੂਦੁਆਰੇ ਦੇ ਗ੍ਰੰਥੀ ਵੱਲੋਂ ਵਿਆਹ ਦਾ ਗਲਤ ਸਰਟੀਫਿਕੇਟ ਬਣਾ ਕੇ ਦਿੱਤਾ, ਜਿਸ ਦਾ ਕੋਈ ਰਿਕਾਰਡ ਦਰਜ ਨਹੀਂ ਹੈ। ਜਿਸਨੂੰ ਲੈ ਕੇ ਅਕਾਸ਼ ਨਾਮਕ ਮੁੰਡੇ ਅਤੇ ਭੁਪਿੰਦਰ ਸਿੰਘ ਨਾਮਕ ਗ੍ਰੰਥੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਇਸ ਮਾਮਲੇ 'ਚ ਹਲੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ- ਆਪਣੇ ਹੱਥੀਂ ਮੌਤ ਸਹੇੜ ਰਹੇ ਨੌਜਵਾਨ, ਜਾਣ ਲਓ ਹਾਰਟ ਅਟੈਕ ਦੇ ਲੱਛਣ, ਕਦੇ ਨਜ਼ਰਅੰਦਾਜ਼ ਨਾ ਕਰੋ ਇਹ ਗੱਲਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8