ਨੌਜਵਾਨ ਨੇ ਨਹਿਰ ’ਚ ਛਾਲ  ਮਾਰ ਕੇ ਕੀਤੀ ਖੁਦਕੁਸ਼ੀ

Monday, Nov 05, 2018 - 03:49 AM (IST)

ਨੌਜਵਾਨ ਨੇ ਨਹਿਰ ’ਚ ਛਾਲ  ਮਾਰ ਕੇ ਕੀਤੀ ਖੁਦਕੁਸ਼ੀ

ਬਠਿੰਡਾ, (ਸੁਖਵਿੰਦਰ)- ਨੌਜਵਾਨ ਨੇ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਬੀਡ਼ ਤਲਾਬ ਨਜ਼ਦੀਕ ਸਰਹਿੰਦ ਨਹਿਰ ’ਚ ਇਕ ਨੌਜਵਾਨ ਨੇ ਛਾਲ  ਮਾਰ ਦਿੱਤੀ। ਸੂਚਨਾ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਗੋਤਮ ਗੋਇਲ ਅਤੇ ਸੰਦੀਪ ਗਿੱਲ ਮੌਕੇ ’ਤੇ ਪਹੁੰਚੇ। ਵਰਕਰਾਂ ਵਲੋਂ ਨਹਿਰ ’ਚੋਂ ਨੌਜਵਾਨ ਨੂੰ ਬਾਹਰ ਕੱਢਕੇ ਮੁੱਢਲੀ ਸਹਾਇਤਾ ਦਿੱਤੀ। ਇਸ ਤੋਂ ਤੁਰੰਤ ਬਾਅਦ ਨੌਜਵਾਨ ਨੂੰ ਗੰਭੀਰ ਹਾਲਤ ’ਚ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।  ਮ੍ਰਿਤਕ ਦੀ ਸਨਾਖਤ ਰਾਜੂ 30 ਵਾਸੀ ਅ੍ਰੰਮਿਤਸਰ ਸਾਹਿਬ ਵਜੋਂ ਹੋਈ। ਮ੍ਰਿਤਕ ਦਿਹਾਡ਼ੀ ਦਾ ਕੰਮਕਾਜ ਕਰਨ ਲਈ ਬੀਡ਼ ਤਲਾਬ ਵਿਖੇ ਰਿਸਤੇਦਾਰ ਘਰ ਆਇਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਪੁਲਸ ਵਲੋਂ ਮ੍ਰਿਤਕ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News